ਐਜੂਕੇਸ਼ਨ ਵਾਰਡ ਵਿਚ ਪਲਸ ਵਨ ਅਤੇ ਪਲਸ ਟੂ ਦੇ ਨਵੇਂ ਬੈਚ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ 2022 - ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਚ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦੇ +1 ਨਵੇਂ ਬੈਚ 27 ਜੂਨ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਸੰਸਥਾ ਵਿਚ + 1, 2 ਦੇ ਵਿਦਿਆਰਥੀਆਂ ਨੂੰ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦੀ ਕੋਚਿੰਗ ਦੇ ਨਾਲ-ਨਾਲ ਨੀਟ, ਜੇਈਈ, ਐਨਡੀਏ ਅਤੇ ਸੀਪੀਟੀ ਦੀ ਤਿਆਰੀ ਕਰਵਾਈ ਜਾਂਦੀ ਹੈ।
ਇਸ ਲਈ ਸਕੂਲੀ ਪ੍ਰਰੀਖਿਆਵਾਂ ਅਤੇ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਦੇ ਵੱਖਰੇ ਬੈਚ ਰੱਖੇ ਗਏ ਹਨ। ਸੰਸਥਾ ਵਿਚ ਵਿਸ਼ਾ ਮਾਹਿਰਾਂ ਦੁਆਰਾ ਤਿਆਰ ਕੀਤੇ ਨੋਟਸ, ਵਿਦਿਆਰਥੀਆਂ ਨੂੰ ਅਸਾਈਨਮੈਂਟ ਦਿੱਤੇ ਜਾਂਦੇ ਹਨ ਅਤੇ ਨਿਯਮਤ ਟੈਸਟ, ਮੌਕ ਟੈਸਟ ਵੀ ਲਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਐਜੂਕੇਸ਼ਨ ਵਰਲਡ ਵਿਚ ਪਿਛਲੇ 9 ਸਾਲਾਂ ਤੋਂ 1, 2 ਦੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਹਾਲ ਹੀ ਵਿਚ ਕਰਨ ਆਨੰਦ ਨੇ ਸੰਸਥਾ ਤੋਂ ਮਿਆਰੀ ਕੋਚਿੰਗ ਲੈ ਕੇ ਜੇ ਈ ਈ (ਐਡਵਾਂਸਡ) ਅਤੇ ਅਕਸ਼ਨੂਰ ਨੇ ਨੀਟ ਅਤੇ ਤਰਨਵੀਰ ਨੇ ਐੱਨਡੀਏ ਦੀ ਪਰੀਖਿਆ ਪਾਸ ਕੀਤੀ ਹੈ। ਸੰਸਥਾ ਤੋਂ ਕੋਚਿੰਗ ਲੈ ਕੇ 1450 ਤੋਂ ਵੱਧ ਵਿਦਿਆਰਥੀ ਵੱਖ-ਵੱਖ ਪ੍ਰਰੀਖਿਆਵਾਂ ਵਿਚ ਪਾਸ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸੰਸਥਾ ਵਿਚ ਨੀਟ, ਬੀਐਸਸੀ (ਐਗਰੀਕਲਚਰ) ਅਤੇ ਬੀਐੱਸਸੀ (ਨਰਸਿੰਗ) ਦੇ ਕਰੈਸ਼ ਕੋਰਸ ਵੀ ਚੱਲ ਰਹੇ ਹਨ। ਵਿਦਿਆਰਥੀ ਦਾਖਲੇ ਲਈ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।