ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ
ਅਸ਼ੋਕ ਵਰਮਾ
ਬਠਿੰਡਾ, 24 ਜੂਨ 2022 : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਗੈਰ-ਅਧਿਆਪਨ ਸਟਾਫ ਲਈ ਕਰਵਾਇਆ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਵੱਲੋਂ ਸਪਾਂਸਰਡ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ ਹੋ ਗਿਆ ਜਿਸ ’ਚ ਏਮਜ਼, ਅਤੇ ਕੇਂਦਰੀ ਯੂਨੀਵਰਸਿਟੀ ਵਰਗੀਆਂ ਨਾਮਵਰ ਸੰਸਥਾਵਾਂ ਦੇ ਮਾਹਿਰਾਂ ਨੇ ਵਿਚਾਰ ਸਾਂਝੇ ਕੀਤੇ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਸਨ ਜਦੋਂਕਿ ਏਮਜ਼ ਦੇ ਡਾਇਰੈਕਟਰ, ਡਾ. ਡੀ.ਕੇ. ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਮਾਗਮ ’ਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਨੂੰ ਸਮੇਂ ਦੀ ਜਰੂਰਤ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਾਨ ਟੀਚਿੰਗ ਸਟਾਫ ਨੂੰ ਯੂਨੀਵਰਸਿਟੀ ਪ੍ਰਤੀ ਆਪਣੇ ਫਰਜ ਨਿਭਾਉਣ ਅਤੇ ਨਵੀਆਂ ਨਵੀਆਂ ਗਤੀਵਿਧੀਆਂ ਨੂੰ ਚਲਾਉਣ ਦੇ ਯੋਗ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਕਿਹਾ,“ਚੰਗਿਆਂ ਨੂੰ ਜਾਣਨ ਲਈ ਸਿੱਖਣ ਦਾ ਸੱਭਿਆਚਾਰ ਵਿਕਸਿਤ ਕਰਨਾ ਹੋਵੇਗਾ ਇਸ ਲਈ ਚੰਗਾ ਕਰਨਾ ਅਤੇ ਚੰਗਾ ਬਣਨਾ ਸਿੱਖੋ“ ਤਾਂ ਹੀ ਚੰਗੀਆਂ ਚੀਜਾਂ ਉਭਰਨਗੀਆਂ। ਸਮਾਰੋਹ ਵਿੱਚ ਵਿਸੇਸ ਮਹਿਮਾਨ ਵਜੋਂ ਸਾਮਲ ਹੋਏ। ਜ਼ਿਕਰਯੋਗ ਹੈ ਕਿ ਪ੍ਰੋ.ਡੀ.ਕੇ. ਸਿੰਘ ਦਾ ਹਸਪਤਾਲ ਪ੍ਰਬੰਧਨ ਅਤੇ ਡਾਕਟਰੀ ਸਿੱਖਿਆ ਦਾ ਬਹੁਤ ਵੱਡਾ ਤਜਰਬਾ ਹੈ। ਡਾ. ਸਿੰਘ ਨੇ ਗੈਰ-ਅਧਿਆਪਨ ਸਟਾਫ ਦੀ ਸਿਖਲਾਈ ਦੀ ਲੋੜ ‘ਤੇ ਜੋਰ ਦਿੱਤਾ ਤਾਂ ਕਿ ਉਹ ਆਪਣੇ ਹੁਨਰ ਨੂੰ ਅੱਪ-ਟੂ-ਡੇਟ ਕਰਨ ਅਤੇ ਆਪਣੇ ਪੇਸੇ/ਵਿਭਾਗ ਨਾਲ ਸਬੰਧਤ ਰੋਜਾਨਾ ਦੀਆਂ ਗਤੀਵਿਧੀਆਂ ਵਿੱਚ ਪ੍ਰਭਾਵਸਾਲੀ ਢੰਗ ਨਾਲ ਹਿੱਸਾ ਲੈਣ ਦੇ ਯੋਗ ਹੋਣ। ਡਾ. ਅਮਿਤ ਕੁਮਾਰ ਸ੍ਰੀਵਾਸਤਵ ਡਾਇਰੈਕਟਰ, ਫੈਕਲਟੀ ਡਿਵੈਲਪਮੈਂਟ ਸੈੱਲ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਨੇ ਸਮਾਗਮ ਦੇ ਸਫਲਤਾਪੂਰਵਕ ਸੰਪੰਨ ਹੋਣ ਲਈ ਸ਼ਭਕਾਮਨਾਵਾਂ ਦਿੱਤੀਆਂ ।
ਇਸ ਮੌਕੇ ਡਾ. ਲਾਜਿਆ ਦੇਵੀ ਗੋਇਲ , ਡਾਕਟਰ ਸ਼ਿਵਾਨੀ ਬਾਂਸਲ, ਡਾਕਟਰ ਅਨੁਰਾਧਾ ਰਾਜ ਅਤੇ ਡਾ: ਗੁਰਵਿੰਦਰ ਪਾਲ ਸਿੰਘ ਨੇ ਵੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਯੋਗ ਮਾਹਿਰ ਆਰਤੀ ਸ਼ਰਮਾ ਨੇ ਯੋਗ ਆਸਣ ਕਰਵਾਏ।ਮਿਸ ਆਰਤੀ ਸਰਮਾ ਐਨ.ਆਈ.ਐਸ. ਕੁਆਲੀਫਾਈਡ ਯੋਗਾ ਕੋਚ ਦੀ ਅਗਵਾਈ ਹੇਠ ਯੋਗਾ ਸੈਸਨ ਕਰਵਾਇਆ ਗਿਆ।ਡੀਨ, ਖੋਜ ਅਤੇ ਵਿਕਾਸ, ਪ੍ਰੋ: ਆਸ਼ੀਸ਼ ਬਾਲਦੀ , ਕਾਲਜ ਵਿਕਾਸ ਕੌਂਸਲ ਦੇ ਡਾਇਰੈਕਟਰ ਪ੍ਰੋ.(ਡਾ.) ਬਲਵਿੰਦਰ ਸਿੰਘ ਸਿੱਧੂ , ਕੈਂਪਸ ਡਾਇਰੈਕਟਰ, ਡਾ: ਸੰਜੀਵ ਅਗਰਵਾਲ, ਡੀਨ ਅਕਾਦਮਿਕ, ਡਾ: ਕੰਵਲਜੀਤ ਸੰਧੂ, ਡਾਇਰੈਕਟਰ, ਲੋਕ ਸੰਪਰਕ, ਹਰਜਿੰਦਰ ਸਿੰਘ ਸਿੱਧੂ ਅਤੇ ਡਿਪਟੀ ਰਜਿਸਟਰਾਰ ਅਗਿਆਪਾਲ ਸਿੰਘ ਨੇ ਵੀ ਸਮਾਗਮ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾਇਰੈਕਟਰ ਕਾਰਪੋਰੇਟ ਸਰੋਤ ਕੇਂਦਰ, ਡਾ. ਰਾਜੇਸ ਗੁਪਤਾ ਨੇ ਸਭਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ: ਸੁਨੀਤਾ ਕੋਤਵਾਲ ਨੇ ਨਿਭਾਈ।