ਮਾਊਂਟ ਲਿਟਰਾ ਜ਼ੀ ਸਕੂਲ ਬਠਿੰਡਾ ਵੱਲੋਂ ‘ਨਵੀਂ ਲਰਨਿੰਗ ਕਿੱਟ ਲਾਂਚ
ਅਸ਼ੋਕ ਵਰਮਾ
ਬਠਿੰਡਾ,22ਜਨਵਰੀ2022: ਮਾਊਂਟ ਲਿਟਰਾ ਜ਼ੀ ਸਕੂਲ ਬਠਿੰਡਾ ਨੇ ਪੜ੍ਹਾਈ ਦੀ ਸ਼ੁਰੂਆਤ ਕਰਨ ਵਾਲਿਆਂ ਲਈ ਆਪਣੀ ਨਵੀਂ ਲਰਨਿੰਗ ਕਿੱਟ ਲਾਂਚ ਕੀਤੀ ਹੈ ਜਿਸ ਨੂੰ ਸਕੂਲ ਪ੍ਰਬੰਧਕਾਂ ਨੇ ਡੇਢ ਸਾਲ ਉਮਰ ਵਰਗ ਲਈ ਵਿਲੱਖਣ ਕਰਾਰ ਦਿੱਤਾ ਹੈ। ਇਸ ਕਿੱਟ ’ਚ ਸਿੱਖਿਆ ਹਾਸਲ ਕਰਨ ਲਈ ਵੱਖ ਵੱਖ ਵਸਤਾਂ ਐਪ ਅਤੇ ਖੇਡ੍ਹਾਂ ਸ਼ਾਮਲ ਕੀਤੀਆਂ ਗਈਆਂ ਹਨ। ਸਕੂਲ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਦੱਸਿਆ ਗਿਆ ਹੈ ਕਿ ਇਸ ਕਿੱਟ ਨੂੰਬੱਚਿਆਂ ਦੇ ਬੌਧਿਕ ਵਿਕਾਸ ਲਈ ਤਿਆਰ ਕਰਵਾਇਟਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਮਾਤਾ-ਪਿਤਾ ਕੋਵਿਡ ਜਾਂ ਸਰਕਾਰੀ ਪਾਬੰਦੀਆਂ ਕਾਰਨ ਬੱਚਿਆਂ ਨੂੰ ਸਕੂਲ ਭੇਜਣ ’ਚ ਅਸਮਰੱਥ ਹਨ ਤਾਂ ਵੀ ਇਹ ਕਿੱਟ ਬੱਚਿਆਂ ਨੂੰ ਉਹਨਾਂ ਦੇ ਘਰ ਅਤੇ ਪਰਿਵਾਰ ਦੀ ਸੁਰੱਖਿਆ ਤਹਿਤ ਰਚਨਾਤਮਕ ਤੌਰ ਤੇ ‘ਸਿੱਖਣ ਦੇ ਸਮਰੱਥ ਬਣਾਉਂਦੀ ਹੈ।
ਮਾਉਂਟ ਲਿਟਰਾ ਜ਼ੀ ਸਕੂਲ ਬਠਿੰਡਾ ਨੇ ਅੱਜ ਇੱਕ ਸੰਖੇਪ ਸਮਾਗਮ ਦੌਰਾਨ ਕਿੱਟ ਜਾਰੀ ਕੀਤੀ ਅਤੇ ਮਾਪਿਆਂ ਨੂੰ ਵੰਡੀਆਂ। ਇਸ ਮੌਕੇ ਮਾਪਿਆਂ ਨੂੰ ਇਸ ਦੀ ਵਰਤੋਂ ਕਰਨ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਮਾਊਂਟ ਲਿਟਰਾ ਜ਼ੀ ਸਕੂਲ ਇਹ ਆਪਣੇ ਵਿਦਿਆਰਥੀਆਂ ਦੇ ਭਵਿੱਖ ਅਤੇ ਸਿੱਖਣ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਨਵੀਆਂ ਰਣਨੀਤੀਆਂ ਖੋਜਣ ’ਚ ਜੁਟਿਆ ਰਹਿੰਦਾ ਹੈ।