ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਵਿਖੇ ਆਊਟ ਡੋਰ ਐੱਲ.ਈ.ਡੀ.ਲਾਈਟ ਲਗਾਈ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 16 ਅਕਤੂਬਰ 2021 - ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਵਿਖੇ ਅੱਜ ਸੂਚਨਾ ਪੱਟ (ਆਊਟ ਡੋਰ ਐੱਲ.ਈ.ਡੀ.ਬੋਰਡ) ਦਾ ਉਦਘਾਟਨ ਪਿੰਡ ਦੇ ਸਰਪੰਚ ਪਰਮਜੀਤ ਕੌਰ ਸੰਧੂ ਨੇ ਕੀਤਾ | ਉਨ੍ਹਾਂ ਸਕੂਲ ਅਤੇ ਵਿਦਿਆਰਥੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਬੱਚਿਆਂ ਨੂੰ ਜੀਵਨ 'ਚ ਕਾਮਯਾਬ ਇਨਸਾਨ ਬਣਨ ਵਾਸਤੇ ਨਿਰੰਤਰ ਮਿਹਨਤ ਕਰਨ ਲਈ ਵੀ ਉਤਸ਼ਾਹਿਤ ਕੀਤਾ |
ਇਸ ਮੌਕੇ ਸਕੂਲ ਦੇ ਪੰਜਾਬੀ ਅਧਿਆਪਕਾ ਜਸਵੀਰ ਕੌਰ ਢਿੱਲੋਂ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ 'ਚ ਸਕੂਲ ਅੰਦਰ 11 ਪੌਦੇ ਲਗਾਏ | ਇੱਥੇ ਜ਼ਿਕਰਯੋਗ ਹੈ ਕਿ ਸਕੂਲ ਅੰਦਰ ਆਊਟ ਡੋਰ ਐੱਲ.ਈ.ਡੀ.ਲਾਈਟ ਵਾਸਤੇ ਜਸਵੀਰ ਕੌਰ ਢਿੱਲੋਂ ਵੱਲੋਂ 11,000 ਰੁਪਏ ਦੀ ਸਕੂਲ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਸੀ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਵੀਰੇਵਾਲਾ ਖੁਰਦ ਦੇ ਮੁਖੀ ਹਰਜੀਤ ਕੌਰ ਵੀ ਹਾਜ਼ਰ ਸਨ | ਇਸ ਸਮੇਂ ਸਕੂਲ ਸਟਾਫ਼ ਨੇ ਪਿੰਡ ਦੇ ਸਰਪੰਚ ਪਰਮਜੀਤ ਕੌਰ ਸੰਧੂ ਅਤੇ ਅਧਿਆਪਕਾ ਜਸਵੀਰ ਕੌਰ ਢਿੱਲੋਂ ਦਾ ਧੰਨਵਾਦ ਕੀਤਾ |