ਐਲਨ ਚੰਡੀਗੜ੍ਹ ਦੇ 4 ਵਿਦਿਆਰਥੀਆਂ ਨੇ ਜੇਈਈ ਐਡਵਾਂਸ 2020-21 ਵਿੱਚ ਟੌਪ 100 ਵਿੱਚ ਰੈਂਕ ਹਾਸਲ ਕੀਤੇ
- ਗੁਰਅੰਮ੍ਰਿਤ ਸਿੰਘ ਏਆਈਆਰ 26, ਰੂਦਰਾਂਸ਼ ਅਗਰਵਾਲ ਏਆਈਆਰ 32, ਪੁਲਕਿਤ ਗੋਇਲ ਏਆਈਆਰ 42, ਦਾਨਿਸ਼ ਝਾਂਜੀ ਏਆਈਆਰ 97, ਤਾਲਿਨ ਗੁਪਤਾ ਏਆਈਆਰ 125, ਨਿਤੇਸ਼ ਕੌਸ਼ਲ ਏਆਈਆਰ 159 ਰੈਂਕ ਹਾਸਿਲ ਕਰਕੇ ਸਫ਼ਲ ਰਹੇ
ਚੰਡੀਗੜ੍ਹ, 15 ਅਕਤੂਬਰ, 2021: ਜੇਈਈ ਐਡਵਾਂਸ ਪ੍ਰੀਖਿਆ 3 ਅਕਤੂਬਰ 2021 ਨੂੰ ਪੂਰੇ ਭਾਰਤ ਦੇ 161 ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ 4 ਕੇਂਦਰਾਂ ਦੇ 220 ਆਨਲਾਇਨ ਪ੍ਰੀਖਿਆ ਕੇਂਦਰਾਂ ਉਤੇ ਆਯੋਜਿਤ ਕੀਤੀ ਗਈ ਸੀ। ਦੇਸ਼ ਭਰ ਵਿੱਚ ਪ੍ਰਸਿੱਧ 23 ਆਈਆਈਟੀ ਦੀ 16000 ਸੀਟਾਂ ਵਿੱਚ ਦਾਖਲੇ ਦੇ ਲਈ ਪੂਰੇ ਦੇਸ਼ ਵਿੱਚ 2.5 ਲੱਖ ਲਗਭਗ ਵਿਦਿਆਰਥੀਆਂ ਹਾਜਰ ਹੋਏ। ਐਲਨ ਕੈਰੀਅਰ ਇੰਸਚੀਚਿਊਟ, ਚੰਡੀਗੜ੍ਹ/ਮੋਹਾਲੀ/ਪੰਚਕੂਲਾ ਇਸ ਖੇਤਰ ਦਾ ਇੱਕਮਾਤਰ ਸੰਸਥਾਨ ਹੈ ਜਿਸ ਨੇ ਟੌਪ 100 ਵਿੱਚ 4 ਵਿਦਿਆਰਥੀ ਦਿੱਤੇ ਹਨ।
ਐਲਨ ਚੰਡੀਗੜ੍ਹ ਦੇ ਟੌਪ 500 ਆਲ ਇੰਡੀਆ ਰੈਂਕ ਵਿਦਿਆਰਥੀਆਂ ਵਿੱਚ ਦੇਵਾਂਸ ਜੈਨ ਨੇ ਏਆਈਆਰ 169, ਭਾਵਜ ਸਿੰਗਲਾ ਨੇ ਏਆਈਆਰ 210, ਓਮ ਗੁਪਤਾ ਨੇ ਏਆਈਆਰ 215, ਕਣਵ ਸਿੰਗਲਾ ਨੇ ਏਆਈਆਰ 315, ਅਖਿਲ ਪੁਨਿਯਾ ਨੇ ਏਆਈਆਰ 404, ਆਯੂਸ਼ ਨੇ ਏਆਈਆਰ 422 ਅਤੇ ਸਿਧਾਰਥ ਗੁਪਤਾ ਨੇ ਏਆਈਆਰ 458 ਸ਼ਾਮਿਲ ਹਨ।
ਜਿਕਰਯੋਗ ਹੈ ਕਿ ਜੇਈਈ ਮੇਨਜ਼ 2020-21 ਵਿੱਚ 7 ਵਿਦਿਆਰਥੀ ਪਹਿਲਾਂ ਤੋਂ ਹੀ ਟੌਪ 100 ਏਆਈਆਰ ਵਿੱਚ ਸਨ, ਜਿਸ ਵਿੱਚ ਏਆਈਆਰ 1 ਵਿੱਚ 2 ਵਿਦਿਆਰਥੀ ਗੁਰਅੰਮ੍ਰਿਤ ਸਿੰਘ ਅਤੇ ਪੁਲਕਿਤ ਗੋਇਲ ਸ਼ਾਮਿਲ ਸਨ।
ਗੁਰਅੰਮ੍ਰਿਤ ਸਿੰਘ ਏਆਈਆਰ 26 ਜੇਈਈ ਐਡਵਾਂਸ 2021
ਉਹ 300/300 ਅੰਕ ਹਾਸਿਲ ਕਰਕੇ ਜੇਈਈ ਮੇਨ ਵਿੱਚ ਏਆਈਆਰ 1 ਹਨ ਅਤੇ ਭਾਰਤੀ ਓਲੰਪੀਆਡ ਕਵਾਲੀਫਾਇਡ ਕੈਮਿਸਟਰੀ/ਐਸਟ੍ਰੋਨੌਮੀ (ਆਈਓਕਯੂਸੀ/ਏ) ਕਵਾਲੀਫਾਈ ਕੀਤਾ ਹੈ ਅਤੇ ਓਸੀਐਸਸੀ (ਕੈਮਿਸਟਰੀ), ਏਓਓਏ (ਐਸਟ੍ਰੋਨੋਮੀ) ਦੇ ਲਈ ਚੁਣਿਆ ਗਿਆ ਹੈ। ਉਹ ਕੇਵੀਪੀਵਾਈ ਅਤੇ ਐਨਟੀਐਸਈ ਸਕੌਲਰ ਵੀ ਹਨ।
ਗੁਰਅੰਮ੍ਰਿਤ ਦੇ ਪਿਤਾ ਸ੍ਰੀ ਗੁਰਦਰਸ਼ਨ ਸਿੰਘ ਇੱਕ ਬਿਜਨਸਮੈਨ ਹਨ ਅਤੇ ਮਾਤਾ ਸ੍ਰੀਮਤੀ ਪ੍ਰੀਤੀ ਚੰਡੀਗੜ੍ਹ ਵਿੱਚ ਗ੍ਰਹਿਣੀ ਹਨ। ਬਿਜਨਸ ਪਰਿਵਾਰ ਤੋਂ ਆਉਣ ਦੇ ਕਾਰਨ, ਕੰਪਿਊਟਰ ਸਾਇੰਸ ਇੰਜੀਨੀਅਰ ਬਣਨ ਦੇ ਆਪਣੇ ਟਿੱਚੇ ਨੂੰ ਪੂਰਾ ਕਰਨ ਦੇ ਲਈ ਆਈਆਈਟੀ ਬੰਬੇ ਵਿੱਚ ਖੁੱਦ ਨੂੰ ਦੇਖਣ ਦਾ ਉਨ੍ਹਾਂ ਦਾ ਇੱਕ ਅਲੱਗ ਦ੍ਰਿਸ਼ਟੀਕੋਣ ਹੈ।
ਰੂਦਰਾਂਸ਼ ਅਗਰਵਾਲ ਏਆਈਆਰ 32 ਜੇਈਈ ਐਡਵਾਂਸ 2021
ਉਹ ਜੇਈਈ ਮੇਨ ਵਿੱਚ ਏਆਈਆਰ 183 ਹਨ। ਉਨ੍ਹਾਂ ਨੇ ਭਾਰਤੀ ਓਲੰਪੀਆਡ ਕਵਾਲੀਫਾਇਰ ਗਣਿਤ/ਖਗੋਲ ਵਿਗਿਆਨ/ਭੌਤਿਕ/ਰਸਾਇਣ ਵਿਗਿਆਨ (ਆਈਓਕਯੂਐਮ/ਏ/ਪੀ/ਸੀ) ਦੇ ਲਈ ਪਾਤਰਤਾ ਪ੍ਰਾਪਤ ਕੀਤੀ ਹੈ। ਉਹ ਕੇਵੀਪੀਵਾਈ ਅਤੇ ਐਨਟੀਐਸਈ ਦੇ ਸਕੌਲਰ ਵੀ ਹਨ।
ਰੂਦਰਾਂਸ਼ ਦੇ ਪਿਤਾ ਸ੍ਰੀ ਰਾਜੇਸ਼ ਅਗਰਵਾਲ ਐਨਆਈਟੀ ਕੁਰਕਛੇਤਰ ਵਿੱਚ ਪ੍ਰੋਫੈਸਰ ਹਨ ਅਤੇ ਮਾਤਾ ਸ੍ਰੀਮਤੀ ਰਸਿਕਾ ਮਿੱਤਲ ਕੁਰਕਛੇਤਰ ਸਥਿਤ ਗ੍ਰਹਿਣੀ ਹਨ।
ਪੁਲਕਿਤ ਗੋਇਲ ਏਆਈਆਰ 42 ਜੇਈਈ ਐਡਵਾਂਸ 2021
ਉਹ 300/300 ਅੰਕ ਹਾਸਿਲ ਕਰਕੇ ਜੇਈਈ ਮੇਨ ਵਿੱਚ ਏਆਈਆਰ 1 ਹਨ ਅਤੇ ਉਸਨੇ ਭਾਰਤੀ ਓਲੰਪੀਆਡ ਕਵਾਲੀਫਾਇਡ ਫਿਜਿਕਸ/ਕੈਮਿਸਟਰੀ/ਮੈਥਮੈਟਿਕਸ (ਆਈਓਕਯੂਪੀ/ਸੀ/ਐਮ) ਦੇ ਲਈ ਕਵਾਲੀਫਾਈ ਕੀਤਾ ਹੈ। ਉਹ ਕੇਵੀਪੀਵਾਈ ਅਤੇ ਐਨਟੀਐਸਈ ਦੇ ਸਕੌਲਰ ਵੀ ਹਨ।
ਪੁਲਕਿਤ ਦੇ ਪਿਤਾ ਸ੍ਰੀ ਵਿਜੇ ਕੁਮਾਰ ਗੋਇਲ ਜੋ ਇੱਕ ਬਿਜਨਸ ਚਲਾਉਂਦੇ ਹਨ ਅਤੇ ਮਾਤਾ ਸ੍ਰੀਮਤੀ ਨੀਲਮ ਗੋਇਲ ਬਠਿੰਡਾ ਵਿੱਚ ਇੱਕ ਗ੍ਰਹਿਣੀ ਹਨ। ਉਨ੍ਹਾਂ ਦੇ ਬੇਟੇ ਨੇ ਪੇਸ਼ੇ ਤੋਂ ਇੰਜੀਨੀਅਰ ਬਣਨਾ ਚੁਣਿਆ। ਇਸ ਲਈ, ਪੁਲਕਿਤ ਨੇ ਐਲਨ ਚੰਡੀਗੜ੍ਹ ਵਿੱਚ ਆਈਆਈਟੀ ਬੰਬੇ ਤੋਂ ਪਾਸ ਆਉਟ ਹੋਣ ਤੋਂ ਬਾਅਦ ਕੰਪਿਊਟਰ ਇੰਜੀਨੀਅਰ ਬਣਨ ਦਾ ਟਿੱਚਾ ਰੱਖਿਆ।
ਦਾਨਿਸ਼ ਝਾਂਜੀ ਏਆਈਆਰ 97 ਜੇਈਈ ਐਡਵਾਂਸ 2021
ਉਹ ਜੇਈਈ ਮੇਨ ਵਿੱਚ ਏਆਈਆਰ 33 ਹਨ। ਉਨ੍ਹਾਂ ਨੇ ਬੋਰਡ ਪ੍ਰੀਖਿਆ ਵਿੱਚ ਵੀ ਚੰਗਾ ਪ੍ਰਦਸ਼ਨ ਕੀਤਾ ਹੈ।
ਦਾਨਿਸ਼ ਦੇ ਮਾਤਾ-ਪਿਤਾ ਸ੍ਰੀ ਸੰਜੀਵ ਕੁਮਾਰ ਅਤੇ ਮਾਤਾ ਸ੍ਰੀਮਤੀ ਜਿਓਤੀ ਬਾਲਾ ਦੋਨੋਂ ਫਿਰੋਜਪੁਰ ਵਿੱਚ ਸਰਕਾਰੀ ਨੌਕਰੀ ਕਰਦੇ ਹਨ।
ਤਾਲਿਨ ਗੁਪਤਾ ਏਆਈਆਰ 125 ਜੇਈਈ ਐਡਵਾਂਸ 2021
ਜੇਈਈ ਮੇਨ ਉਹ ਏਆਈਆਰ 100 ਅਤੇ ਕੇਵੀਪੀਵਾਈ ਸਕੌਲਰ ਵੀ ਹਨ।
ਤਾਲਿਨ ਦੇ ਪਿਤਾ ਸ੍ਰੀ ਯਸ਼ਪਾਲ ਗੁਪਤਾ ਰਿਟਾਇਰਡ ਹਨ। ਸਰਕਾਰੀ ਅਧਿਕਾਰੀ ਅਤੇ ਮਾਤਾ ਸ੍ਰੀਮਤੀ ਰਮਨ ਗੁਪਤਾ ਵੀ ਪਠਾਨਕੋਟ ਸਥਿਤ ਆਪਣੀ ਸੇਵਾਵਾਂ ਤੋਂ ਰਿਟਾਇਰਡ ਹਨ।
ਨੀਤੇਸ਼ ਕੌਸ਼ਲ ਏਆਈਆਰ 159 ਜੇਈਈ ਐਡਵਾਂਸ 2021
ਉਹ ਜੇਈਈ ਮੇਨ ਵਿੱਚ ਏਆਈਆਰ 982 ਹਨ। ਉਨ੍ਹਾਂ ਨੇ ਇੰਡੀਅਨ ਓਲੰਪੀਆਡ ਕਵਾਲੀਫਾਇਰ ਕੈਮਿਸਟਰੀ (ਆਈਓਕਯੂਸੀ) ਦੇ ਲਈ ਕਵਾਲੀਫਾਈ ਕੀਤਾ ਹੈ। ਉਹ ਕੇਵੀਵਾਈ ਅਤੇ ਐਨਟੀਐਸਈ ਸਕੌਲਰ ਵੀ ਹਨ।
ਨਿਤੇਸ਼ ਦੇ ਪਿਤਾ ਸ੍ਰੀ ਗੌਰਵ ਕੌਸ਼ਲ ਇੱਕ ਬੈਂਕਰ ਹਨ ਅਤੇ ਮਾਤਾ ਸ੍ਰੀਮਤੀ ਸ਼ਿਵਾਨੀ ਕੌਸ਼ਲ ਲੁਧਿਆਣਾ ਵਿੱਚ ਅਧਿਆਪਕ ਹਨ।
ਦੇਵਾਂਸ਼ ਜੈਨ ਏਆਈਆਰ 169 ਜੇਈਈ ਐਡਵਾਂਸ 2021
ਉਹ ਜੇਈਈ ਮੇਨ ਵਿੱਚ ਏਆਈਆਰ 398 ਹਨ। ਉਹ ਐਨਟੀਐਸਈ ਅਤੇ ਕੇਵੀਪੀਵਾਈ ਸਕੌਲਰ ਵੀ ਹਨ
ਦੇਵਾਂਸ਼ ਦੇ ਪਿਤਾ ਸ੍ਰੀ ਸੰਜੀਵ ਕੁਮਾਰ ਜੈਨ ਇੱਕ ਬਿਜਨਸਮੈਨ ਹਨ ਅਤੇ ਮਾਤਾ ਸ੍ਰੀਮਤੀ ਵੀਨਾ ਜੈਨ ਮਲੌਟ ਸਥਿਤ ਇੱਕ ਸਰਕਾਰੀ ਅਧਿਆਪਕ ਹਨ।
ਓਮ ਗੁਪਤਾ ਏਆਈਆਰ 215 ਜੇਈਈ ਐਡਵਾਂਸ 2021
ਜੇਈਈ ਮੇਨ ਵਿੱਚ ਏਆਈਆਰ 291 ਵੀ ਹਨ। ਉਨ੍ਹਾਂ ਨੇ ਭਾਰਤੀ ਓਲੰਪੀਆਡ ਕਵਾਲੀਫਾਇਰ ਭੌਤਿਕੀ –ਗਣਿਤ (ਆਈਓਕਯੂਪੀ/ਐਮ) ਦੇ ਲਈ ਪਾਤਰਤਾ ਪ੍ਰਾਪਤ ਕੀਤੀ ਹੈ। ਉਹ ਐਨਟੀਐਸਈ ਅਤੇ ਕੇਵੀਪੀਵਾਈ ਸਕੌਲਰ ਵੀ ਹਨ।
ਓਮ ਦੇ ਪਿਤਾ ਸ੍ਰੀ ਰਾਕੇਸ਼ ਕੁਮਾਰ ਗੁਪਤਾ ਅਤੇ ਮਾਤਾ ਸ੍ਰੀਮਤੀ ਨੀਤੂ ਗੁਪਤਾ ਦੋਨੋਂ ਜਲੰਧਰ ਵਿੱਚ ਅਧਿਆਪਕ ਹਨ।
ਐਲਨ ਚੰਡੀਗੜ੍ਹ ਸਭ ਤੋਂ ਸਸੰਗਤ ਸੰਸਥਾਨ ਹੈ ਜਿਸ ਨੇ ਜੇਈਈ ਮੇਨ 2021 ਵਿੱਚ ਦੋ ਆਲ ਇੰਡੀਆ ਰੈਂਕ 1 ਵਿਦਿਆਰਥੀਆਂ ਨੂੰ ਤਿਆਰ ਕੀਤਾ ਹੈ ਅਤੇ ਹੁਣ ਇਸ ਖੇਤਰ ਵਿੱਚ ਜੇਈਈ ਐਡਵਾਂਸ 2021 ਵਿੱਚ ਸਭ ਤੋਂ ਚੰਗਾ ਨਤੀਜਾ ਦਿੱਤਾ ਹੈ। ਐਲਨ ਚੰਡੀਗੜ੍ਹ ਇੱਕ ਮਾਤਰ ਅਜਿਹਾ ਸੰਸਥਾਨ ਹੈ ਜਿਸ ਨੇ ਚੰਡੀਗੜ੍ਹ ਦੇ ਕਿਸੇ ਇੱਕ ਸੰਸਥਾਨ ਤੋਂ ਜੇਈਈ ਮੇਨ ਅਤੇ ਜੇਈਈ ਐਡਵਾਂਸ 2021 ਵਿੱਚ ਸਭ ਤੋਂ ਜਿਆਦਾ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਤਿਆਰ ਕੀਤਾ ਹੈ।
ਐਲਨ ਟ੍ਰਾਈਸਿਟੀ ਕੈਂਪਸ ਦੇ ਸੈਂਟਰ ਹੈਡੱ, ਸ੍ਰੀ ਸਦਾਨੰਦ ਵਾਨੀ, ਜੋ ਇੱਕ ਸੀਨੀਅਰ ਕੈਮਿਸਟ੍ਰੀ ਫੈਕੇਲਿਟੀ ਵੀ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਵਿਦਿਆਰਥੀ ਬਹੁਤ ਇਮਾਨਦਾਰ, ਮਿਹਨਤੀ ਅਤੇ ਪ੍ਰੀਖਿਆ ਵਿੱਚ ਦੇਰੀ ਦੀ ਅਣਕਿਆਸੇ ਹਾਲਾਤ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਸਾਡੇ ਵਿਦਿਆਰਥੀਆਂ ਦੀ ਵਿਚਾਰਕ ਸੋਚ ਵਿੱਚ ਜਬਰਦਸਤ ਰੂਚੀ ਹੁੰਦੀ ਹੈ ਅਤੇ ਉਹ ਕਦੇ ਵੀ ਰੱਟਣ ਵਿੱਚ ਵਿਸਵਾਸ ਨਹੀਂ ਕਰਦੇ ਹਨ। ਸ੍ਰੀ ਸਦਾਨੰਦ ਵਾਨੀ ਨੇ ਆਪਣੀ ਟੀਮ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਯਤਨਾਂ ਦੇ ਲਈ ਸਰਾਹਨਾਂ ਕੀਤੀ ਅਤੇ ਪੂਰੀ ਮਹਾਂਮਾਰੀ ਦੇ ਸਮੇਂ ਦੇ ਦੌਰਾਨ ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ।