ਬਲਵਿੰਦਰ ਸਿੰਘ ਧਾਲੀਵਾਲ
- ਸਾਲ 2022 ਤੱਕ 51 ਕੰਪਿਊਟਰ ਦਾਨ ਕਰਨ ਦਾ ਟੀਚਾ
- ਫਾਜ਼ਿਲਕਾ ਜ਼ਿਲ੍ਹੇ ਵਿੱਚ ਹੁਣ ਤੱਕ 11 ਕੰਪਿਊਟਰ ਕੀਤੇ ਜਾ ਚੁੱਕੇ ਹਨ ਦਾਨ
ਸੁਲਤਾਨਪੁਰ ਲੋਧੀ, 28 ਫਰਵਰੀ 2021 - ਦ੍ਰਿਸ਼ਟੀ ਫਾਊਂਡੇਸ਼ਨ ਵੱਲੋਂ ਮਾਲਵੇ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲਾ ਕੇ ਦੇਣ ਦੀ ਮੁਹਿੰਮ ਤਹਿਤ ਚਾਰ ਸਕੂਲਾਂ ਵਿੱਚ ਕੰਪਿਊਟਰ ਲਾਏ ਗਏ। ਮਾਲਵੇ ਵਿੱਚ ਹੁਣ ਤੱਕ 11 ਸਕੂਲਾਂ ਵਿੱਚ ਕੰਪਿਊਟਰ ਲਾਏ ਜਾ ਚੁੱਕੇ ਹਨ। ਦ੍ਰਿਸ਼ਟੀ ਫਾਊਂਡੇਸ਼ਨ ਵੱਲੋਂ ਲਾਏ ਜਾ ਰਹੇ ਇੰਨ੍ਹਾਂ ਕੰਪਿਊਟਰਾਂ ਬਾਰੇ ਗੱਲਬਾਤ ਕਰਦਿਆ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਦ੍ਰਿਸ਼ਟੀ ਫਾਊਂਡੇਸ਼ਨ ਕਨੇਡਾ ਵੱਲੋਂ ਜ਼ਿਲ੍ਹਾ ਫਾਜਿਲਕਾ ਦੇ ਪਿੰਡ ਰਾਮਗੜ੍ਹ, ਟਾਹਲੀਵਾਲਾ ਜੱਟਾਂ, ਬੁਰਜ ਮੁਹਾਰ ਤੇ ਰੁਹੇੜਿਆ ਵਾਲੀ ਦੇ ਸਕੂਲਾਂ ਵਿੱਚ ਚਾਰ ਕੰਪਿਊਟਰ ਦਾਨ ਕੀਤੇ ਗਏ। ਹੁਣ ਤੱਕ ਫਾਜ਼ਿਲਕਾ ਜ਼ਿਲ੍ਹੇ ਦੇ 11 ਸਕੂਲਾਂ ਨੂੰ ਕੰਪਿਊਟਰ ਦਿੱਤੇ ਜਾ ਚੁੱਕੇ ਹਨ। ਇਸ ਸਾਲ 40 ਕੰਪਿਊਟਰ ਹੋਰ ਸਰਕਾਰੀ ਸਕੂਲਾਂ ਨੂੰ ਦਿੱਤੇ ਜਾਣਗੇ।
ਸ੍ਰੀ ਬੋਪਾਰਾਏ ਨੇ ਦੱਸਿਆ ਕਿ ਦ੍ਰਿਸ਼ਟੀ ਫਾਊਂਡੇਸ਼ਨ ਦੇ ਕਰਤਾ-ਧਰਤਾ ਕਨੇਡਾ ਰਹਿੰਦੇ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਦੀ ਪੰਜਾਬ ਪ੍ਰਤੀ ਆਪਣੀ ਮਿੱਟੀ ਨੂੰ ਕੀਤੀ ਜਾ ਰਹੀ ਮੁਹੱਬਤ ਹੀ ਹੈ ਜੋ ਉਨ੍ਹਾਂ ਨੂੰ ਪੰਜਾਬ ਦੇ ਭਵਿੱਖ ਦੀ ਇੰਨੀ ਫਿਕਰ ਲੱਗੀ ਰਹਿੰਦੀ ਹੈ। ਉਹ ਪਿਛਲੇ 8 ਸਾਲ ਤੋਂ ਵਿਿਦਆ ਦੇ ਖੇਤਰ ਵਿੱਚ ਹਰ ਸਾਲ 25 ਲੱਖ ਦੇ ਕਰੀਬ ਵਿਿਦਆਰਥੀਆਂ ਨੂੰ ਵਜੀਫੇ ਵੰਡਦੇ ਹਨ। ਦਸੰਬਰ 2020 ਤੋਂ ਜਨਵਰੀ 2022 ਤੱਕ 51 ਕੰਪਿਊਟਰ ਸਰਕਾਰੀ ਸਕੂਲਾਂ ਨੂੰ ਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਸਾਰੀ ਸੇਵਾ ਕਨੇਡਾ ਵੱਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਜ਼ਮੀਨੀ ਪੱਧਰ ‘ਤੇ ਪੰਜਾਬ ਵਿੱਚ ਸਕੂਲਾਂ ਦੇ ਸਰਵੇ ਅਤੇ ਕੰਪਿਊਟਰ ਫਿੱਟ ਕਰਨ ਦਾ ਕਾਰਜ਼ ਸੰਤ ਸੀਚੇਵਾਲ ਜੀ ਦੇ ਸੇਵਾਦਾਰ ਗੁਰਵਿੰਦਰ ਸਿੰਘ, ਰਜਿੰਦਰ ਸਿੰਘ ਸ਼ੇਖੋਂ ਟੀਮ ਦੀ ਅਗਵਾਈ ਕਰ ਰਹੇ ਹਨ।
ਉਨ੍ਹਾਂ ਵਿਿਦਆਰਥੀਆਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਸਾਡੇ ਹੱੱਥ ਸੱਚੇ ਕਾਰ ਵੱਲ ਤੇ ਚਿੱਤ ਕਰਤਾਰ ਵੱਲ ਹੋਵੇ ਤਾਂ ਕੋਈ ਵੀ ਕਾਰਜ਼ ਕਦੇ ਵੀ ਅਧੂਰਾ ਨਹੀਂ ਰਹਿੰਦਾ ਪ੍ਰਮੇਸ਼ਰ ਹਮੇਸ਼ਾ ਆਪ ਸਹਾਈ ਹੁੰਦਾ ਹੈ।
ਰਾਮਗੜ੍ਹ ਦੇ ਚੌਧਰੀ ਅਜੀਤ ਸਹਾਰਨ, ਸਰਪੰਚ ਨਾਹਰ ਰਾਮ, ਤੇਜਾ ਰਾਮ, ਅਧਿਆਪਕ ਕੋਮਲ ਰਾਣੀ, ਜਗਸੀਰ ਰਾਮ ਅਤੇ ਸਮੂਹ ਨਗਰ ਨਿਵਾਸੀ ਅਤੇ ਵਿਿਦਆਰਥੀ ਹਾਜ਼ਰ ਸਨ। ਪਿੰਡ ਟਾਹਲੀਵਾਲਾ ਜੱਟਾਂ ਦੀ ਮੁੱਖ ਅਧਿਆਪਕ ਨਵਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੋੌਰ, ਸੀਮਾ ਰਾਣੀ ਅਤੇ ਪਿੰਡ ਵੱਲੋਂ ਵਿਪਨਦੀਪ ਸਿੰਘ, ਜੁਪਿੰਦਰ ਸਿੰਘ, ਸ਼ੁਭਰੀਤ ਸਿੰਘ, ਰਜਿੰਦਰ ਕੁਮਾਰ, ਸਰਪੰਚ ਗੁਰਭੇਜ ਸਿੰਘ ਆਦਿ ਹਾਜ਼ਰ ਸਨ। ਪਿੰਡ ਬੁਰਜ਼ ਮੁਹਾਰ ਦੇ ਸਕੂਲ ਦੀ ਮੱੁਖ ਅਧਿਆਪਕ ਸ਼ਮਾ ਰਾਣੀ, ਮਲਿਕਾ ਗੁਪਤਾ, ਹਰਵਿੰਦਰ ਕੌਰ, ਨਵਨੀਤ ਮਿੱਤਲ, ਗੁਰਤੇਜ ਸਿੰਘ ਅਤੇ ਪਿੰਡ ਵੱਲੋਂ ਦਲਬੀਰ ਸਿੰਘ ਬਲਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਰੁਹੇੜਿਆ ਵਾਲੀ ਪਿੰਡ ਦੇ ਮੋਹਤਬਰ ਸੱਜਣ ਅਤੇ ਸਮੂਹ ਸਕੂਲ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਸੀਚੇਵਾਲ ਟੀਮ ਦਾ ਨਿੱਘਾ ਸਵਾਗਤ ਕੀਤਾ। ਸੰਤ ਸੀਚੇਵਾਲ ਜੀ ਦੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ, ਗੁਰਦੇਵ ਸਿੰਘ ਫੌਜੀ, ਰਜਿੰਦਰ ਸਿੰਘ ਸ਼ੇਖੋਂ, ਪਰਦੀਪ ਯਾਦਵ ਅਤੇ ਰਾਜ ਮੋਹਨ ਦਾ ਸਾਰੇ ਸਕੂਲਾਂ ਦੇ ਸਟਾਫ ਵੱਲੋਂ ਸਨਮਾਨ ਕੀਤਾ ਗਿਆ ਅਤੇ ਸੰਤ ਸੀਚੇਵਾਲ ਜੀ ਦਾ ਇਸ ਵਿੱਦਿਆ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।