ਅਸ਼ੋਕ ਵਰਮਾ
ਬਠਿੰਡਾ, 26 ਫਰਵਰੀ 2021 - ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ( ਇੱਕ ਮੋਹਰੀ ਬੀ-ਸਕੂਲ) ਦੇ ਇੰਟਰਪ੍ਰੀਨਿਓਰਸ਼ਿਪ ਕਲੱਬ ਨੇ ਐਮ.ਬੀ.ਏ. ਪਹਿਲਾ ਅਤੇ ਦੂਜਾ ਸਾਲ ਦੇ ਵਿਦਿਆਰਥੀਆਂ ਲਈ ਮਾਈਕਰੋਸਾਫ਼ਟ ਟੀਮਜ਼ ਰਾਹੀਂ ਆਇਡੀਏਟਰ -ਬਿਜ਼ਨਸ ਪਲਾਨ ਮੁਕਾਬਲਾ ਕਰਵਾਇਆ । ਇਹ ਆਨਲਾਈਨ ਮੁਕਾਬਲਾ ਬਿਜ਼ਨਸ ਪਲਾਨ ਮੁਕਾਬਲਾ ਵਿਦਿਆਰਥੀਆਂ ਨੂੰ ਵਪਾਰਕ ਮੌਕਿਆਂ ਦੀ ਪਛਾਣ ਕਰਨ ਅਤੇ ਨਵੀਨਤਾਕਾਰੀ ਵਪਾਰਕ ਮੌਕੇ ਦੇ ਨਾਲ ਆਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਨ ਲਈ ਕੀਤਾ ਗਿਆ ਸੀ। ਇਸ ਗਤੀਵਿਧੀ ਦੀ ਸ਼ੁਰੂਆਤ ਸਹਾਇਕ ਪੋ੍ਰਫੈਸਰ ਨਿਸ਼ਾ ਆਚਾਰੀਆ ਵੱਲੋਂ ਇਸ ਮੁਕਾਬਲੇ ਦੇ ਜੱਜ ਸਹਾਇਕ ਪ੍ਰੋਫੈਸਰ ਸੰਦੀਪ ਸਹਿਗਲ ਸਵਾਗਤ ਨਾਲ ਕੀਤੀ ਗਈ । ਨਿਯਮਾਂ ਅਨੁਸਾਰ ਹਰੇਕ ਵਿਦਿਆਰਥੀ ਨੇ ਆਪਣੇ ਬਿਜ਼ਨਸ ਪਲਾਨ ਨੂੰ ਪਾਵਰ ਪੁਆਇੰਟ ਦੁਆਰਾ 15 ਮਿੰਟਾਂ ’ਚ ਪੇਸ਼ ਕਰਨਾ ਸੀ ।
ਬਿਜ਼ਨਸ ਪਲਾਨ ਵਿੱਚ ਸ਼ਾਮਲ ਮੁੱਢਲੇ ਵਪਾਰਕ ਸੰਕਲਪ, ਭਾਗੀਦਾਰ ਦੀ ਰਣਨੀਤੀ , ਵਿਸ਼ੇਸ਼ ਕਿਰਿਆਵਾਂ, ਮਾਰਕੀਟਿੰਗ ਨੀਤੀ ਅਤੇ ਵਿੱਤੀ ਤੱਤ ਦੇ ਆਧਾਰ ਤੇ ਭਾਗੀਦਾਰਾਂ ਦਾ ਮੁਲਾਂਕਣ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਬਿਜ਼ਨਸ ਪਲਾਨ ਨੂੰ ਪ੍ਰਭਾਵਸ਼ਾਲੀ ਅਤੇ ਨਵੀਨਤਾ ਪੂਰਨ ਢੰਗ ਨਾਲ ਪੇਸ਼ ਕੀਤਾ । ਮੁਸਕਾਨ ਛਾਬੜਾ, ਇਰਵਿਨ ਕੌਰ, ਸਾਕਸ਼ੀ, ਸਾਰਿਕਾ, ਨਵਦੀਪ ਸਿੰਘ, ਰਮੇਸ਼ ਕੁਮਾਰ, ਰਾਜਵੀਰ ਕੌਰ ਨੇ ਰੈਸਟੋਰੈਂਟਾਂ, ਦੁੱਧ ਉਤਪਾਦਾਂ, ਈਵੈਂਟ ਮੈਨੇਜਮੈਂਟ, ਫਾਰਮ ਫਿਸ਼ ਫੂਡ, ਆਨਲਾਈਨ ਸ਼ਾਪਿੰਗ ਐਪ ਅਤੇ ਹੋਰ ਬਹੁਤ ਸਾਰੇ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਆਪਣੇ ਬਿਜ਼ਨਸ ਪਲਾਨ ਦਿਖਾਏ। ਅੰਤ ਵਿੱਚ ਮੁਕਾਬਲੇ ਦੇ ਜੱਜ ਨੇ ਕਿਹਾ ਕਿ ਇਹ ਸੱਚਮੁੱਚ ਸਖ਼ਤ ਮੁਕਾਬਲਾ ਸੀ ਕਿਉਂਕਿ ਸਾਰੇ ਹਿੱਸਾ ਲੈਣ ਵਾਲੇ ਪ੍ਰਸੰਸਾ ਦੇ ਪਾਤਰ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੁੱਝ ਸੁਝਾਅ ਦਿੱਤੇ ਅਤੇ ਨਤੀਜੇ ਦਾ ਐਲਾਨ ਕੀਤਾ । ਇਸ ਮੁਕਾਬਲੇ ਵਿੱਚ ਰਮੇਸ਼ ਕੁਮਾਰ ਨੇ ਪਹਿਲਾ ਅਤੇ ਮੁਸਕਾਨ ਛਾਬੜਾ ਨੇ ਦੂਸਰਾ ਸਥਾਨ ਹਾਸਲ ਕੀਤਾ। ਸਾਰੇ ਜੇਤੂਆਂ ਅਤੇ ਪ੍ਰਤੀਭਾਗੀਆਂ ਨੂੰ ਈ –ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਨੇ ਸਾਰਿਆਂ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਸਚਿਨ ਦੇਵ ਨੇ ਇਸ ਸ਼ਾਨਦਾਰ ਉਪਰਾਲੇ ਲਈ ਸਮੁੱਚੇ ਵਿਭਾਗ ਨੂੰ ਵਧਾਈ ਦਿੱਤੀ ।