ਟੋਕਿਓ, 26 ਸਤੰਬਰ, 2017 : ਵਿਗਿਆਨੀਆਂ ਨੇ ਇਕ ਅਜਿਹੀ ਟਰਬਾਈਨ ਵਿਕਸਿਤ ਕੀਤੀ ਹੈ, ਜੋ ਸਮੁੰਦਰੀ ਤਰੰਗਾਂ ਤੋਂ ਸਸਤੀ ਅਤੇ ਨਵਿਆਉਣਯੋਗ ਬਿਜਲੀ ਪੈਦਾ ਕਰ ਸਕਦੀ ਹੈ। ਜਾਪਾਨ ਦੀ ਅੋਕੀਨਾਵਾ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਲੋਨਜੀ ਗ੍ਰੇਜੁਏਟ ਯੂਨੀਵਰਸਿਟੀ (ਓ. ਆਈ. ਐੱਸ. ਟੀ.) ਨੇ 'ਸੀ ਹੌਰਸ' (ਸਮੁਦੰਰੀ ਘੋੜਾ) ਨਾਂ ਦਾ ਇਕ ਪ੍ਰੌਜੈਕਟ ਸ਼ੁਰੂ ਕੀਤਾ ਸੀ, ਜਿਸ ਦਾ ਉਦੇਸ਼ ਕੁਰੋਸ਼ਿਓ ਸਾਗਰ ਦੀਆਂ ਤਰੰਗਾਂ ਤੋਂ ਊਰਜਾ ਪੈਦਾ ਕਰਨਾ ਸੀ।
ਇਸ ਉਦੇਸ਼ ਲਈ ਸ਼ੋਧ ਕਰਤਾਵਾਂ ਨੇ ਪਾਣੀ ਵਿਚ ਡੁੱਬੇ ਟਰਬਾਈਨ ਐਂਕਰ ਦੀ ਵਰਤੋਂ ਕੀਤੀ, ਜੋ ਕੁਰੋਸ਼ਿਓ ਵਿਚ ਲਗਾਤਾਰ ਉੱਠਣ ਵਾਲੀਆਂ ਤਰੰਗਾਂ ਦੀ ਗਤਿਜ ਊਰਜਾ ਤੋਂ ਬਿਜਲੀ ਪੈਦਾ ਕਰਦਾ ਹੈ। ਇਸ ਨੂੰ ਬਾਅਦ ਵਿਚ ਤਾਰਾਂ ਜ਼ਰੀਏ ਜ਼ਮੀਨ 'ਤੇ ਫੈਲਾਇਆ ਜਾਵੇਗਾ। ਇਸ ਪ੍ਰੋਜੈਕਟ ਦੇ ਸ਼ੁਰੂਆਤੀ ਪੜਾਅ ਦੇ ਸਫਲ ਰਹਿਣ ਮਗਰੋਂ ਓ. ਆਈ. ਐੱਸ. ਟੀ. ਦੇ ਸ਼ੋਧ ਕਰਤਾਵਾਂ ਨੇ ਸਮੁੰਦਰੀ ਊਰਜਾ ਸਰੋਤ ਨੂੰ ਵਿਕਸਿਤ ਕਰਨ ਦੀ ਸੋਚੀ, ਜੋ ਸਸਤਾ ਅਤੇ ਚਲਾਉਣ ਵਿਚ ਆਸਾਨ ਹੋਵੇ। ਇਸ ਲਈ ਉਨ੍ਹਾਂ ਨੇ ਕੰਕਰੀਟ ਦੀ ਟੇਟ੍ਰਾਪੋਡਸ ਦਾ ਨਿਰਮਾਣ ਕੀਤਾ, ਜੋ ਕੁਝ ਹੱਦ ਤੱਕ ਪਿਰਾਮਿਡ ਜਿਹੇ ਸਨ। ਇਨ੍ਹਾਂ ਨੂੰ ਸਮੁੰਦਰੀ ਤਰੰਗਾਂ ਦੀ ਗਤੀ ਨੂੰ ਘੱਟ ਕਰਨ ਲਈ ਸਮੁੰਦਰ ਤੱਟ 'ਤੇ ਲਗਾਇਆ ਗਿਆ।
ਓ. ਆਈ. ਐੱਸ. ਟੀ. ਦੇ ਟੱਸਮੂਰੋ ਸਿੰਟੈਕ ਮੁਤਾਬਕ ਜਾਪਾਨ ਦੀ ਮੁੱਖ ਧਰਤੀ 'ਤੇ ਸਮੁੰਦਰ ਦੇ ਕੰਢਿਆਂ ਦਾ 30 ਫੀਸਦੀ ਹਿੱਸਾ ਟੇਟ੍ਰਾਪੋਡਸ ਅਤੇ ਲਹਿਰਾਂ ਨੂੰ ਤੋੜਨ ਵਾਲੇ ਵੇਵ ਬ੍ਰੇਕਰਸ ਨਾਲ ਢੱਕਿਆ ਹੋਇਆ ਹੈ। ਸ਼ੋਧ ਕਰਤਾਵਾਂ ਮੁਤਾਬਕ ਇਨ੍ਹਾਂ ਟੇਟ੍ਰੋਪੋਡਸ ਅਤੇ ਵੇਵ ਬ੍ਰੇਕਰਸ ਦੇ ਸਥਾਨ 'ਤੇ ਟਰਬਾਈਨ ਨੂੰ ਲਗਾਇਆ ਜਾਵੇ ਜਾਂ ਟਰਬਾਈਨ ਨੂੰ ਉਨ੍ਹਾਂ ਨਾਲ ਜੋੜਿਆ ਜਾਵੇ ਤਾਂ ਨਾ ਸਿਰਫ ਸਮੁੰਦਰੀ ਤਰੰਗਾਂ ਨਾਲ ਊਰਜਾ ਪੈਦਾ ਕਰਨ ਵਿਚ ਮਦਦ ਮਿਲੇਗੀ ਬਲਕਿ ਸਮੁੰਦਰੀ ਤੱਟਾਂ ਦੀ ਰੱਖਿਆ ਵੀ ਕੀਤੀ ਜਾ ਸਕੇਗੀ। ਸ਼ੋਧ ਕਰਤਾਵਾਂ ਮੁਤਾਬਕ ਇਸ ਟਰਬਾਈਨ ਦੀ ਮਦਦ ਨਾਲ ਮੁੱਖ ਜ਼ਮੀਨ ਦੇ ਸਿਰਫ ਇਕ ਫੀਸਦੀ ਸਮੁੰਦਰੀ ਕੰਢੇ ਜ਼ਰੀਏ 10 ਗੀਗਾ ਵਾਟਸ ਊਰਜਾ ਪੈਦਾ ਕੀਤੀ ਜਾ ਸਕਦੀ ਹੈ, ਜੋ ਕਿ 10 ਪਰਮਾਣੂ ਉਰਜਾ ਪਲਾਂਟਾਂ ਦੇ ਬਰਾਬਰ ਹੈ।
https://qz.com/1086430/wave-energy-can-be-harnessed-by-underwater-turbines-designed-in-japan/