ਨਵੀਂ ਦਿੱਲੀ, 13 ਸਤੰਬਰ, 2017 : ਭਾਰਤੀ ਕਰੰਸੀ ਮਤਲਬ ਰੁਪਏ ਨੂੰ ਲੈ ਕੇ ਅਕਸਰ ਸਾਨੂੰ ਸ਼ਿਕਾਇਤ ਰਹਿੰਦੀ ਹੈ ਕਿ ਅੰਤਰ-ਰਾਸ਼ਟਰੀ ਪੱਧਰ 'ਤੇ ਇਸ ਦੀ ਕੀਮਤ ਬਹੁਤ ਘੱਟ ਹੈ। ਜਿਸ ਕਾਰਨ ਅਸੀਂ ਆਪਣੀ ਮਨ ਪਸੰਦ ਥਾਵਾਂ 'ਤੇ ਜਾਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਾਂ। ਪਰ ਰੁਪਏ ਦੇ ਇਤਿਹਾਸ 'ਤੇ ਨਜ਼ਰ ਪਾਈਏ ਤਾਂ 1947 'ਚ ਜਿਥੇ 1 ਰੁਪਏ ਦੀ ਕੀਮਤ 1 ਡਾਲਰ ਦੇ ਬਰਾਬਰ ਸੀ, ਉਥੇ ਅੱਜ 1 ਡਾਲਰ ਦੀ ਕੀਮਤ 65 ਰੁਪਏ ਤੋਂ ਵੀ ਵਧ ਹੋ ਗਈ ਹੈ। ਪਰ ਹਲੇਂ ਵੀ ਕੁਝ ਅਜਿਹੇ ਦੇਸ਼ ਹਨ ਜਿਥੇ ਰੁਪਇਆ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਦਾ ਹੈ। ਜੇਕਰ ਤੁਸੀਂ ਵੀ ਕਿਤੇ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਉਨ੍ਹਾਂ ਖੂਬਸੂਰਤ ਦੇਸ਼ਾਂ ਦੇ ਬਾਰੇ 'ਚ ਦੱਸ ਦਿੰਦੇ ਹਾਂ, ਜਿਥੇ ਭਾਰਤੀ ਰੁਪਇਆ ਤੁਹਾਨੂੰ ਅਮੀਰ ਹੋਣ ਦਾ ਅਹਿਸਾਸ ਕਰਾਉਂਦਾ ਹੈ।
1 - ਇੰਡੋਨੇਸ਼ੀਆ
1 ਰੁਪਇਆ = 207 ਇੰਡੋਨੇਸ਼ੀਅਨ ਰੁਪਏ
ਇੰਡੋਨੇਸ਼ੀਆ ਜਿਸ ਨੂੰ ਟਾਪੂਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਿਥੇ ਸਾਫ ਨੀਲਾ ਪਾਣੀ ਅਤੇ ਸਾਫ ਸੁਥਰਾ ਜਲਵਾਯੂ ਦੇਖਣ ਨੂੰ ਮਿਲਦਾ ਹੈ। ਇੰਡੋਨੇਸ਼ੀਆ ਉਨ੍ਹਾਂ ਦੇਸ਼ਾਂ 'ਚੋਂ ਇਕ ਹੈ, ਜਿਥੇ ਭਾਰਤੀ ਕਰੰਸੀ ਦੀ ਕੀਮਤ ਵਧ ਹੈ। ਇਸ ਤੋਂ ਇਲਾਵਾ ਇਥੇ ਭਾਰਤੀਆਂ ਨੂੰ ਮੁਫਤ ਵੀਜ਼ਾ ਦਿੱਤਾ ਜਾਂਦਾ ਹੈ। ਜਿਸ ਦਾ ਮਤਲਬ ਹੈ ਕਿ ਤੁਸੀਂ ਜ਼ਿਆਦਾ ਖਰਚ ਕੀਤੇ ਬਿਨ੍ਹਾਂ ਇਸ ਖੂਬਸੂਰਤ ਦੇਸ਼ 'ਚ ਘੁੰਮਣ ਦਾ ਮਜ਼ਾ ਲੈ ਸਕਦੇ ਹੋ।
2 - ਵਿਅਤਨਾਮ
1 ਰੁਪਇਆ = 355.04 ਵਿਅਤਨਾਮੀ ਡੋਂਗ
ਇਕ ਦੇਸ਼ ਜਿਸ ਨੂੰ ਆਪਣੇ ਬੌਧ ਪਗੋੜਾ, ਸ਼ਾਨਦਾਰ ਵਿਅਤਨਾਮੀ ਭੋਜਨ ਅਤੇ ਨਦੀਆਂ ਲਈ ਜਾਇਆ ਜਾਂਦਾ ਹੈ, ਜਿਥੇ ਤੁਸੀਂ ਕਾਯਕਿੰਗ ਜਾ ਸਕਦੇ ਹੋ। ਵਿਅਤਨਾਮ ਭਾਰਤੀਆਂ ਦੇ ਘੁੰਮਣ ਲਈ ਬਿਲਕੁਲ ਸਹੀ ਥਾਂ ਹੈ, ਕਿਉਂਕਿ ਇਥੋਂ ਦਾ ਸਭਿਆਚਾਰ ਪੂਰੀ ਤਰ੍ਹਾਂ ਵੱਖਰਾ ਹੈ। ਇਹ ਬਹੁਤ ਦੂਰ ਨਹੀਂ ਹੈ ਅਤੇ ਬਹੁਤ ਮਹਿੰਗਾ ਵੀ ਨਹੀਂ ਹੈ। ਜੰਗੀ ਮਿਊਜ਼ੀਅਮ ਅਤੇ ਫਰਾਂਸਸੀ ਆਰਕੀਟੈਕਟਰ ਇਸ ਦੇ ਖਿੱਚ ਦਾ ਕੇਂਦਰ ਹਨ।
3. ਕੰਬੋਡੀਆ
1 ਰੁਪਇਆ = 63.23 ਕੰਬੋਡੀਅਨ ਰਿਆਲ
ਕੰਬੋਡੀਆ ਆਪਣੇ ਵਿਸ਼ਾਲ ਪੱਧਰਾਂ ਨਾਲ ਬਣੇ ਅੰਗਕੋਰ ਵਾਟ ਮੰਦਰ ਲਈ ਮਸ਼ਹੂਰ ਹੈ। ਭਾਰਤੀ ਨਾਗਰਿਕ ਇਥੇ ਜ਼ਿਆਦਾ ਖਰਚ ਕੀਤੇ ਬਿਨ੍ਹਾਂ ਘੁੰਮ ਸਕਦੇ ਹਨ। ਇਸ ਦੇ ਸ਼ਾਹੀ ਪੈਲੇਸ, ਰਾਸ਼ਟਰੀ ਮਿਊਜ਼ੀਅਮ ਖਿੱਚ ਦਾ ਕੇਂਦਰ ਹਨ। ਕੰਬੋਡੀਆ ਪੱਛਮੀ ਦੇਸ਼ਾਂ ਦੇ ਸੈਲਾਨੀਆਂ 'ਚ ਕਾਫੀ ਮਸ਼ਹੂਰ ਹੈ ਅਤੇ ਇਹ ਹੌਲੀ-ਹੌਲੀ ਭਾਰਤੀਆਂ ਦੀ ਪਸੰਦ ਵੀ ਬਣਦਾ ਜਾ ਰਿਹਾ ਹੈ।
4. ਸ਼੍ਰੀਲੰਕਾ
1 ਰੁਪਇਆ = 2.39 ਸ਼੍ਰੀਲੰਕਾ ਰੁਪਏ
ਸੁਮੰਦਰੀ ਤੱਟਾਂ, ਪਹਾੜਾਂ, ਹਰਿਆਲੀ ਅਤੇ ਇਤਿਹਾਸਕ ਸਮਾਰਕਾਂ ਨਾਲ ਸੱਜਿਆ ਸ਼੍ਰੀਲੰਕਾ ਭਾਰਤੀਆਂ ਲਈ ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਸਭ ਤੋਂ ਪਸੰਦੀਦਾ ਥਾਵਾਂ 'ਚੋਂ ਇਕ ਹੈ। ਇਹ ਭਾਰਤ ਦੇ ਨੇੜੇ ਹੈ ਅਤੇ ਸਸਤੀ ਉਡਾਣ ਸੇਵਾ ਦੇ ਕਾਰਨ ਲੋਕਾਂ ਲਈ ਇਸ ਦੇਸ਼ 'ਚ ਜਾਣਾ ਆਸਾਨ ਹੈ।
5. ਨੇਪਾਲ
1 ਰੁਪਇਆ = 1.60 ਨੇਪਾਲੀ ਰੁਪਏ
ਇਥੇ ਤੁਹਾਨੂੰ ਕੁਝ ਸਭ ਤੋਂ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਨੇਪਾਲ ਸ਼ੇਰਪਾ ਦੀ ਧਰਤੀ ਹੈ। ਨੇਪਾਲ 'ਚ ਮਾਉਂਟ ਐਵਰੇਸਟ ਅਤੇ 7 ਉਚੀਆਂ-ਉਚੀਆਂ ਪਹਾੜੀਆਂ ਸਥਿਤ ਹਨ। ਜਿਹੜੀਆਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਭਾਰਤੀਆਂ ਦਾ ਇਕ ਫਾਇਦਾ ਇਹ ਵੀ ਹੈ ਕਿ ਉਨ੍ਹਾਂ ਨੂੰ ਨੇਪਾਲ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ।
6. ਆਇਸਲੈਂਡ
1 ਰੁਪਇਆ = 1.65 ਆਇਸਲੈਂਕਿ ਕ੍ਰੋਨਾ
ਟਾਪੂ 'ਤੇ ਵਸਿਆ ਇਹ ਦੇਸ਼ ਦੁਨੀਆ ਦੀਆਂ ਸਭ ਤੋਂ ਸੋਹਣੀਆਂ ਥਾਵਾਂ 'ਚੋਂ ਇਕ ਹੈ। ਗਰਮੀ ਤੋਂ ਬੱਚਣ ਲਈ ਤੁਹਾਨੂੰ ਇਸ ਨੂੰ ਆਪਣੀ ਯਾਤਰਾ 'ਚ ਸ਼ਾਮਲ ਕਰਨਾ ਚਾਹੀਦਾ ਹੈ। ਆਇਸਲੈਂਡ ਆਪਣੇ ਨੀਲੇ ਲੈਗੂਨ, ਝਰਨੇ, ਗਲੇਸ਼ੀਅਰ ਅਤੇ ਕਾਲੀ ਰੇਤ ਦੇ ਸੁਮੰਦਰ ਤੱਟਾਂ ਲਈ ਜਾਣਿਆ ਜਾਂਦਾ ਹੈ।
7. ਹੰਗਰੀ
1 ਰੁਪਇਆ = 3.99 ਹੰਗਰੀਆਈ ਫਾਂਰਿੰਟ
ਹੰਗਰੀ ਇਕ ਅਜਿਹਾ ਦੇਸ਼ ਹੈ ਜਿਥੇ ਇਕ ਵੀ ਮਸਜਿਦ ਨਹੀਂ ਹੈ। ਇਸ ਦੀ ਆਰਕੀਟੈਕਚਰ ਅਤੇ ਸਭਿਆਚਾਰ ਕਾਫੀ ਮਸ਼ਹੂਰ ਹੈ। ਜਿਹੜਾ ਰੋਮਨ, ਤੁਰਕੀ ਅਤੇ ਹੋਰਨਾਂ ਸੰਸਕ੍ਰਿਤੀਆਂ ਤੋਂ ਪ੍ਰਭਾਵਿਤ ਹਨ। ਇਥੇ ਬਣੇ ਮਹਿਲ ਅਤੇ ਪਾਰਕਾਂ 'ਚ ਘੁੰਮਣ ਲਈ ਬਹੁਦ ਮਸ਼ਹੂਰ ਹਨ। ਹੰਗਰੀ ਦੀ ਰਾਜਧਾਨੀ ਬੁੱਧਾਪੇਸਟ ਦੁਨੀਆ ਦੇ ਸਭ ਤੋਂ ਰੋਮਾਂਟਿਕ ਸ਼ਹਿਰਾਂ 'ਚੋਂ ਇਕ ਹੈ।
8. ਜਾਪਾਨ
1 ਰੁਪਇਆ = 1.70 ਜਾਪੀਨ ਯੇਨ
ਜਾਪਾਨ ਦੇ ਸੁਸ਼ੀ ਅਤੇ ਚੇਰੀ ਦਾ ਫਲ ਇਸ ਦੇ ਖਿੱਚ ਦਾ ਕੇਂਦਰ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਉਨ੍ਹਾਂ ਦੇਸ਼ਾਂ 'ਚੋਂ ਇਕ ਹੈ, ਜਿਨ੍ਹਾਂ ਦੀ ਕਰੰਸੀ ਭਾਰਤੀ ਰੁਪਏ ਤੋਂ ਘੱਟ ਕੀਮਤ ਹੈ। ਜਾਪਾਨ ਇਕ ਅਜਿਹਾ ਦੇਸ਼ ਹੈ, ਜਿਸ ਦਾ ਸੱਭਿਆਚਾਰ ਕਾਫੀ ਪੁਰਾਣਾ ਹੈ, ਫਿਰ ਵੀ ਸਭ ਤੋਂ ਵਧ ਤਕਨੀਕੀ ਰੂਪ 'ਚ ਉਨਤ ਰੂਪ 'ਚੋਂ ਇਕ ਹੈ। ਇਥੇ ਧਾਰਮਿਕ ਥਾਵਾਂ ਅਤੇ ਕਈ ਮਸ਼ਹੂਰ ਘੁੰਮਣ ਯੋਗ ਥਾਵਾਂ ਵੀ ਹਨ, ਜਿਨ੍ਹਾਂ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ।
9. ਪੈਰਾਗਵੇ
1 ਰੁਪਇਆ = 88.48 ਪੈਰਾਗੁਏਆਨ ਗੁਆਰਾਨੀ
ਪੈਰਾਗਵੇ ਵੀ ਇਕ ਅਜਿਹਾ ਦੇਸ਼ ਹੈ, ਜਿਥੇ ਇਕ ਵੀ ਦਰਗਾਹ ਨਹੀਂ ਹੈ। ਪੈਰਾਗਵੇ ਦੱਖਣੀ ਅਮਰੀਕਾ 'ਚ ਸਥਿਤ ਹੈ ਅਤੇ ਇਹ ਉਨ੍ਹਾਂ ਯਾਤਰੀਆਂ ਦੀ ਪਹਿਲੀ ਪਸੰਦ ਨਹੀਂ ਹੈ, ਜਿਹੜੇ ਬ੍ਰਾਜ਼ੀਲ ਜਾਂ ਅਰਜਨਟੀਨਾ ਜਿਹੇ ਗੁਆਂਢੀ ਦੇਸ਼ਾਂ 'ਚ ਜਾਣਾ ਪਸੰਦ ਕਰਦੇ ਗਨ। ਹਾਲਾਂਕਿ ਪੈਰਾਗਵੇ 'ਚ ਕੁਦਰਤੀ ਅਤੇ ਭੌਤਿਕਵਾਦ ਦਾ ਮਿਸ਼ਰਣ ਦੇਖਣ ਨੂੰ ਮਿਲਦਾ ਹੈ।
10. ਮੰਗੋਲੀਆ
1 ਰੁਪਇਆ = 31.84 ਮੰਗੋਲੀਆਈ ਤੁਗਰਿਕ
ਮੰਗੋਲੀਆ ਖਾਸ ਕਰਕੇ ਆਪਣੀ ਵੱਖਰੇ ਰਹਿਣ-ਸਹਿਣ ਲਈ ਜਾਣਿਆ ਜਾਂਦਾ ਹੈ। ਮੰਗੋਲੀਆ ਇਕ ਖੁਲ੍ਹੀ ਥਾਂ ਹੈ ਜਿਥੇ ਤੁਸੀਂ ਕੁਦਰਤ ਦਾ ਨਜ਼ਾਰਾ ਲੈ ਸਕਦੇ ਹੋ। ਨੀਲੇ ਆਸਮਾਨ ਵਾਲੀ ਧਰਤੀ, ਮੰਗੋਲੀਆ ਸ਼ਹਿਰ ਨੂੰ ਵਿਸ਼ੇਸ਼ ਥਾਂ ਦਿਵਾਉਂਦਾ ਹੈ। ਰੋਜ਼ਾਨਾ ਜ਼ਿੰਦਗੀ ਤੋਂ ਦੂਰ ਜਾਣ ਵਾਲਿਆਂ ਲਈ ਇਹ ਇਕਦਮ ਸਹੀ ਥਾਂ ਹੈ।
11. ਕੋਸਟਾ-ਰਿਕਾ
1 ਰੁਪਇਆ = 9.03 ਕੋਸਚਾ ਰਿਕਨ ਕੋਲੋਨ
ਇਹ ਮੱਧ ਅਮਰੀਕਾ 'ਚ ਸਥਿਤ ਹੈ, ਜਿਹੜੇ ਆਪਣੇ ਸੰਮੁਦਰੀ ਤੱਟਾਂ ਲਈ ਜਾਣਿਆ ਜਾਂਦਾ ਹੈ ਅਤੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਜਵਾਲਾਮੁਖੀ, ਜੰਗਲਾਂ ਕਾਰਨ ਇਹ ਇਕ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ ਬਣਦਾ ਜਾ ਰਿਹਾ ਹੈ। ਕੋਸਟਾ-ਰਿਕਾ ਦਾ ਵਾਤਾਵਰਣ ਸੈਲਾਨੀਆਂ ਨੂੰ ਕਾਫੀ ਪਸੰਦ ਆਉਂਦਾ ਹੈ।
12. ਪਾਕਿਸਤਾਨ
1 ਭਾਰਤੀ ਰੁਪਇਆ = 1.65 ਪਾਕਿਸਤਾਨੀ ਰੁਪਏ
ਹਾਲਾਂਕਿ ਪਾਕਿਸਤਾਨ ਪਹਿਲਾਂ ਭਾਰਤ ਦਾ ਹੀ ਹਿੱਸਾ ਸੀ, ਫਿਰ ਵੀ ਅਜਿਹੇ ਬਹੁਤ ਘੱਟ ਲੋਕ ਹਨ, ਜਿਹੜੇ ਇਥੇ ਜਾਂਦੇ ਹਨ। ਹਾਲਾਂਕਿ ਪਾਕਿਸਤਾਨ 'ਚ ਕਈ ਅਜਿਹੀਆਂ ਥਾਵਾਂ ਹਨ, ਜਿਹੜੀਆਂ ਦੇਖਣ ਯੋਗ ਹਨ ਅਤੇ ਘੱਟ ਪੈਸੇ ਖਰਚ ਕਰਨ ਦਾ ਸਸਤਾ ਤਰੀਕਾ ਵੀ ਹੈ। ਪਾਕਿਸਤਾਨ ਦੇ ਸਵਾਤ ਜ਼ਿਲਾ, ਕਰਾਚੀ ਅਤੇ ਲਾਹੌਰ 'ਚ ਕੁਝ ਘੁੰਮਣ ਵਾਲੀਆਂ ਥਾਵਾਂ ਹਨ।
13. ਚਿਲੀ
1 ਰੁਪਇਆ = 9.64 ਚਿਲੀ ਪੇਸੋ
ਚਿਲੀ 'ਚ ਜੰਗਲਾਂ ਦਾ ਮਜ਼ਾ ਲੈਣਾ ਇਕ ਸੁੱਖ ਦੇ ਵਾਂਗ ਹੈ। ਚਿਲੀ ਦੀਆਂ ਪਹਾੜੀਆਂ ਦੇਖਣਯੋਗ ਹਨ, ਜਿਨ੍ਹਾਂ ਨੂੰ ਦੇਖ ਅੱਖਾਂ ਖੁਲੀਆਂ ਹੀ ਰਹਿ ਜਾਂਦੀਆਂ ਹਨ। ਇਸ ਦੇ ਨਾਲ ਹੀ ਇਥੇ ਕਈ ਜਵਾਲਾਮੁਖਈ ਪਹਾੜੀਆਂ ਵੀ ਹਨ। ਲੇਕ ਜ਼ਿਲਾ ਚਿਲੀ ਦੇ ਮਸ਼ਹੂਰ ਥਾਵਾਂ 'ਚੋਂ ਇਕ ਹੈ। ਚਿਲੀ 'ਚ ਖੇਤ, ਨਦੀ, ਘਾਟੀ ਕਾਫੀ ਪਸੰਦੀਦਾ ਹਨ।
14. ਦੱਖਣੀ ਕੋਰੀਆ
1 ਰੁਪਇਆ = 17.65 ਦੱਖਣੀ ਕੋਰੀਆਈ ਵੋਨ
ਉੱਤਰ ਕੋਰੀਆ ਅਜਿਹਾ ਦੇਸ਼ ਹੈ ਜਿਥੇ ਕੋਈ ਵੀ ਸੈਲਾਨੀ ਜਾਣਾ ਨਹੀਂ ਚਾਹੁੰਦਾ। ਪਰ ਦੱਖਣੀ ਕੋਰੀਆ 'ਚ ਅਜਿਹਾ ਨਹੀਂ ਹੈ। ਦਿਲ ਨੂੰ ਉਤਸ਼ਾਹਿਤ ਕਰਨ ਵਾਲੇ ਦ੍ਰਿਸ਼ ਅਤੇ ਦੇਖਣ ਯੋਗ ਇਮਰਾਤਾਂ ਹੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇਹ ਪਿੰਡ, ਬੌਝ ਮੰਦਰਾਂ, ਹਰਿਆਲੀ ਅਤੇ ਚੇਰੀ ਦੇ ਦਰੱਖਤਾਂ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਥੇ ਛੋਟੇ-ਛੋਟੇ ਟਾਪੂਆਂ ਅਤੇ ਹਾਈ-ਟੇਕ ਸ਼ਹਿਰ ਦੇਖ ਸਕਦੇ ਹਾਂ।