← ਪਿਛੇ ਪਰਤੋ
ਨਵੀਂ ਦਿੱਲੀ, 13 ਸਤੰਬਰ, 2017 : ਦਿੱਲੀ 'ਚ ਜੇ ਅਸ਼ੁੱਧ ਹਵਾ ਸ਼ੁੱਧ ਹੋ ਜਾਵੇ ਅਤੇ ਵਿਸ਼ਵ ਸਿਹਤ ਸੰਗਠਨ ਦੇ ਸੰਬੰਧਿਤ ਮਾਪਦੰਡਾਂ ਨੂੰ ਪੂਰਾ ਕਰ ਲਿਆ ਜਾਵੇ ਤਾਂ ਸ਼ਹਿਰ ਵਾਸੀਆਂ ਦੀ ਉਮਰ 'ਚ ਔਸਤਨ 9 ਸਾਲ ਦਾ ਵਾਧਾ ਹੋ ਸਕਦਾ ਹੈ। ਇਹ ਗੱਲ ਇਕ ਅਧਿਐਨ 'ਚ ਕਹੀ ਗਈ ਹੈ। ਯੂਨੀਵਰਸਿਟੀ ਆਫ ਸ਼ਿਕਾਗੋ 'ਚ ਐਨਰਜੀ ਐਂਡ ਪਾਲਿਸੀ ਇੰਸਟੀਚਿਊਟ ਵਲੋਂ ਵਿਕਸਿਤ ਹਵਾ ਗੁਣਵੱਤਾ ਜੀਵਨ ਸੂਚਕ ਅੰਕ (ਏ. ਕਿਊ. ਐੱਲ. ਆਈ.) ਮੁਤਾਬਕ ਭਾਰਤ 'ਚ ਜੇ ਕੌਮੀ ਪੱਧਰ 'ਤੇ ਹਵਾ ਗੁਣਵੱਤਾ ਦੇ ਵਿਸ਼ਵ ਸਿਹਤ ਸੰਗਠਨ ਮਾਪਦੰਡਾਂ ਨੂੰ ਪੂਰਾ ਕਰ ਲਿਆ ਜਾਵੇ ਤਾਂ ਭਾਰਤੀਆਂ ਦੀ ਉਮਰ ਵਿਚ ਔਸਤਨ ਚਾਰ ਸਾਲ ਦਾ ਵਾਧਾ ਹੋ ਸਕਦਾ ਹੈ। ਅਧਿਐਨ 'ਚ ਹਵਾ 'ਚ ਭਰੇ ਪ੍ਰਦੂਸ਼ਣ (ਪੀ. ਐੱਮ 2.5) ਬਾਰੇ ਜਾਣਕਾਰੀ ਲਈ ਗਈ ਅਤੇ ਦੇਖਿਆ ਗਿਆ ਕਿ ਇਸ ਦੀ ਮਾਤਰਾ 'ਚ ਕਮੀ ਨਾਲ ਲੋਕਾਂ ਦੇ ਜੀਵਨ ਚੱਕਰ 'ਤੇ ਅਸਰ ਪੈ ਸਕਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇ ਦਿੱਲੀ ਦੀ ਹਵਾ 'ਚ ਪੀ. ਐੱਮ. 2.5 ਦੇ ਸੰਦਰਭ 'ਚ ਵਿਸ਼ਵ ਸਿਹਤ ਸੰਗਠਨ ਦੇ ਸਾਲਾਨਾ 10 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ (ਯੂ. ਜੀ. /ਐੱਮ-3) ਦੇ ਮਾਪਦੰਡ ਨੂੰ ਪੂਰਾ ਕਰ ਲਿਆ ਜਾਂਦਾ ਹੈ ਤਾਂ ਸ਼ਹਿਰ ਦੇ ਲੋਕ 9 ਸਾਲ ਵੱਧ ਜੀਅ ਸਕਦੇ ਹਨ।
Total Responses : 265