ਬਿਹਾਰ/ਮੁੰਬਈ, 2 ਸਤੰਬਰ, 2017 : ਵੱਡੇ ਪਰਦੇ ਦੇ ਨਾਲ-ਨਾਲ ਟੀ.ਵੀ. ਦੇ ਛੋਟੇ ਪਰਦੇ 'ਤੇ ਵੀ ਆਪਣਾ ਧਮਾਲ ਮਚਾਉਣ ਨੂੰ ਤਿਆਰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ 'ਕੌਣ ਬਣੇਗਾ ਕਰੋੜਪਤੀ' ਦੇ 9ਵੇਂ ਸੰਸਕਰਨ (ਵਰਜਨ) 'ਚ ਹੌਟ ਸੀਟ 'ਤੇ ਵੀਰਵਾਰ ਨੂੰ ਬਿਹਾਰ ਤੋਂ ਆਈ ਨੇਹਾ ਕੁਮਾਰੀ ਬੈਠੀ। ਸ਼ੋਅ 'ਚ ਜਿਵੇਂ ਹੀ ਉਹ ਆਈ, ਪੂਰਾ ਮਾਹੌਲ ਰੌਮਾਂਚਿਤ ਕਰ ਦਿੱਤਾ। ਇਸ ਦੌਰਾਨ ਬਿਗ ਬੀ ਵੀ ਨੇਹਾ ਦੇ ਚੁਲਬੁਲੇ ਅੰਦਾਜ ਦੇ ਕਾਇਲ ਹੋ ਗਏ। ਨੇਹਾ ਨੇ ਬਿਗ ਬੀ ਨੂੰ ਦੱਸਿਆ ਕਿ ਉਨ੍ਹਾਂ ਦੇ ਜੇਠ ਦਾ ਨਾਂ ਅਮਿਤ ਅਤੇ ਜੇਠਾਣੀ ਦਾ ਨਾਂ ਜਯਾ ਹੈ। ਬਿਗ ਬੀ ਵੀ ਨੇਹਾ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ।
ਜਦੋਂ ਉਨ੍ਹਾਂ ਨੇ ਆਪਣੇ ਪਤੀ ਦਾ ਨਾਂ ਅਭਿਸ਼ੇਕ ਦੱਸਿਆ ਤਾਂ ਹਾਲ ਤਾੜੀਆਂ ਨਾਲ ਗੂੰਜ ਪਿਆ। ਨੇਹਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਸਹੁਰੇ ਨੂੰ ਐਸ਼ਵਰਿਆ ਵਰਗੀ ਨੂੰਹ ਚਾਹੀਦੀ ਸੀ, ਇਸ ਲਈ ਅਭਿਸ਼ੇਕ ਦਾ ਵਿਆਹ ਉਸ ਨਾਲ ਕੀਤਾ। ਪ੍ਰੋਗਰਾਮ 'ਚ ਨੇਹਾ ਦੇ ਪਤੀ ਅਭਿਸ਼ੇਕ ਅਤੇ ਨਨਾਣ ਵੀ ਦਿੱਸੇ। ਇਸ ਤੋਂ ਬਾਅਦ ਇਕ ਸਰਪਰਾਈਜ਼ ਦੇ ਤੌਰ 'ਤੇ ਅਭਿਸ਼ੇਕ ਨੇ ਆਪਣੀ ਪਤਨੀ ਨੇਹਾ ਲਈ ਗਾਣਾ ਗਾਇਆ। ਸਾਈਨੋ ਇੰਡੀਅਨ ਵਾਰ 'ਤੇ ਬਣੀ ਇਸ ਰਿਪੋਰਟ ਦਾ ਸਵਾਲ ਆਉਂਦੇ ਹੀ ਨੇਹਾ ਸਮਝ ਗਈ ਸੀ ਕਿ ਜਵਾਬ ਦੇਣ ਦੀ ਕੋਸ਼ਿਸ਼ ਇਕ ਗਲਤੀ ਹੋ ਸਕਦੀ ਹੈ ਅਤੇ ਉਨ੍ਹਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਕਵਿਟ ਕਰ ਲਿਆ ਅਤੇ 25 ਲੱਖ ਰੁਪਏ ਲੈ ਕੇ ਗਈ।