ਨਵੀਂ ਦਿੱਲੀ, 12 ਅਗਸਤ, 2017 : ਦੁਨੀਆ ਦੀਆਂ 86 ਵੱਖ-ਵੱਖ ਜੇਲਾਂ 'ਚ ਭਾਰਤੀ ਬੰਦ ਹਨ। ਇਸ ਦੀ ਜਾਣਕਾਰੀ ਸੰਸਦ ਸੈਸ਼ਨ ਦੌਰਾਨ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਦਿੱਤੀ। ਰਾਜ ਮੰਤਰੀ ਦਾ ਕਹਿਣਾ ਹੈ ਕਿ ਅਮਰੀਕਾ, ਕੈਨੇਡਾ, ਆਸਟਰੇਲੀਆ ਸਮੇਤ ਕਈ ਇਸ ਤਰ੍ਹਾਂ ਦੇ ਮੁਲਕ ਹਨ, ਜੋ ਸਖਤ ਕਾਨੂੰਨ ਦੇ ਕਾਰਨ ਆਪਣੇ ਇੱਥੇ ਬੰਦ ਕੈਦੀਆਂ ਦੀ ਜਾਣਕਾਰੀ ਨਹੀਂ ਦਿੰਦੇ ਹਨ। ਕੇਂਦਰ ਸਰਕਾਰ ਦੇ ਮੁਤਾਬਕ ਵਿਦੇਸ਼ਾਂ 'ਚ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਭਾਰਤੀ ਕੈਦੀਆਂ ਦੀ ਜਲਦੀ ਟਰਾਇਲ, ਸਜ਼ਾ ਮਾਫੀ, ਕਾਨੂੰਨੀ ਸਲਾਹ ਆਦਿ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰੇ ਕੈਦੀ ਵੱਖ-ਵੱਖ ਦੋਸ਼ਾਂ 'ਚ ਬੰਦ ਹੈ। ਇਨ੍ਹਾਂ 'ਚ ਫੇਕ ਪਾਸਪੋਰਟ, ਡਰੱਗਜ਼, ਫੇਕ ਕਰੰਸੀ, ਜੀ.ਪੀ.ਐਸ. ਪਾਬੰਦੀਸ਼ੁਦਾ ਦਵਾਈਆਂ ਅਤੇ ਗੋਲਡ ਸੰਬੰਧੀ ਮਾਮਲੇ ਸ਼ਾਮਲ ਹਨ। ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਭਾਰਤ ਨੇ ਦੁਨੀਆ ਦੇ 42 ਮੁਲਖਾਂ ਦੇ ਨਾਲ ਸੰਧੀਆਂ 'ਤੇ ਦਸਤਖਤ ਕੀਤਾ ਹੈ। ਇਸ ਦੇ ਤਹਿਤ ਵਿਦੇਸ਼ੀ ਜੇਲਾਂ 'ਚ ਬੰਦ ਕੈਦੀਆਂ ਨੂੰ ਭਾਰਤ ਦੇ ਹਵਾਲੇ ਕੀਤਾ ਜਾ ਸਕੇਗਾ।
ਵਿਦੇਸ਼ ਮੰਤਰੀ ਦੇ ਮੁਤਾਬਕ, ਸਾਊਦੀ ਅਰਬ 'ਚ 2084, ਯੂ.ਏ.ਈ. 'ਚ 1376, ਨੇਪਾਲ 'ਚ 859, ਕੁਵੈਤ 'ਚ 488, ਪਾਕਿਸਤਾਨ 'ਚ 467, ਯੂ.ਕੇ. 'ਚ 376, ਮਲੇਸ਼ੀਆ 'ਚ 304, ਅਮਰੀਕਾ 'ਚ 279, ਕਤਰ 'ਚ 177 ਅਤੇ ਸਿੰਗਾਪੁਰ 'ਚ 133 ਕੈਦੀ ਸਜ਼ਾ ਕੱਟ ਰਹੇ ਹਨ। ਇਸ ਤਰ੍ਹਾਂ ਹੀ ਕੁਲ 42 ਮੁਲਖਾਂ 'ਚ ਭਾਰਤੀ ਕੈਦ ਹਨ।