ਸੀਲੈਂਡ — ਰੂਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਭਾਰਤ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਦੇਸ਼ ਹੈ। ਉਥੇ ਜਨਸੰਖਿਆ ਦੇ ਆਧਾਰ 'ਤੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ 'ਚ ਇਕ ਅਜਿਹਾ ਦੇਸ਼ ਵੀ ਹੈ ਜਿਥੇ ਸਿਰਫ 27 ਲੋਕ ਰਹਿੰਦੇ ਹਨ। ਇਸ ਦੇਸ਼ ਦਾ ਨਾਂ ਸੀਲੈਂਡ ਹੈ। ਇਹ ਇੰਗਲੈਂਡ ਦੇ ਨਾਲ ਲੱਗਦਾ ਹੈ। ਇਸ ਦਾ ਨਿਰਮਾਣ ਬ੍ਰਿਟੇਨ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਕੀਤਾ ਸੀ।
ਇੰਗਲੈਂਡ ਦੇ ਸਫੋਲਕ ਸਮੁੰਦਰੀ ਤੱਟ ਤੋਂ ਲਗਭਗ 10 ਕਿ. ਮੀ. ਦੂਰ ਸੀਲੈਂਡ ਖੰਡਰ ਬਣ ਚੁੱਕੇ ਸਮੁੰਦਰੀ ਕਿਲੇ 'ਤੇ ਸਥਿਤ ਹੈ। ਸੀਲੈਂਡ ਨੂੰ ਮਾਇਕ ੍ਰੇਨੇਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ ਅਲਗ-ਅਲਗ ਲੋਕਾਂ ਦਾ ਕਬਜ਼ਾ ਰਿਹਾ ਹੈ। ਹਾਲਾਂਕਿ 9 ਅਕਤੂਬਰ 2012 ਨੂੰ ਰਾਏ ਬੇਟਸ ਨਾਂ ਦੇ ਵਿਅਕਤੀ ਨੇ ਖੁਦ ਨੂੰ ਸੀਲੈਂਡ ਦਾ ਕਿੰਗ ਘੋਸ਼ਿਤ ਕਰ ਦਿੱਤਾ ਸੀ। ਰਾਏ ਬੇਟਸ ਦੀ ਮੌਤ ਤੋਂ ਬਾਅਦ ਇਸ 'ਤੇ ਉਸ ਦੇ ਬੇਟੇ ਮਾਈਕਲ ਦਾ ਸ਼ਾਸਨ ਹੈ। ਜ਼ਿਕਰਯੋਗ ਹੈ ਕਿ ਮਾਇਕ੍ਰੋ ਨੇਸ਼ਨ ਉਨ੍ਹਾਂ ਦੇਸ਼ਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਅਧਿਕਾਰਕ ਰੂਪ ਨਾਲ ਦੇਸ਼ ਦੇ ਰੂਪ 'ਚ ਮਾਨਤਾ ਨਾ ਹੋਵੇ ਅਤੇ ਸੀਲੈਂਡ ਨੂੰ ਵੀ ਮ੍ਰਾਇਕ੍ਰੋ ਨੇਸ਼ਨ ਦਾ ਨਾਂ ਨਾਲ ਜਾਣਿਆ ਜਾਂਦਾ ਹੈ।
ਸੀਲੈਂਡ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਦੇਸ਼ ਦੇ ਰੂਪ 'ਚ ਮਾਨਤਾ ਨਹੀਂ ਮਿਲੀ ਹੈ। ਹਾਲਾਂਕਿ, ਹੋਰਨਾਂ ਦੇਸ਼ਾਂ ਵਾਂਗ ਸੀਲੈਂਡ ਦੀ ਵੀ ਆਪਣੀ ਕਰੰਸੀ ਅਤੇ ਡਾਕ ਟਿਕਟ ਵੀ ਹੈ। ਸੀਲੈਂਡ ਦਾ ਖੇਤਰ ਬਹੁਤ ਘੱਟ ਹੈ, ਅਜਿਹੇ 'ਚ ਇਸ ਦੇਸ਼ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਜਦੋਂ ਪਹਿਲੀ ਵਾਰ ਇੰਟਰਨੈੱਟ ਦੇ ਜ਼ਰੀਏ ਲੋਕਾਂ ਨੂੰ ਇਸ ਦੇ ਬਾਰੇ 'ਚ ਪੱਤਾ ਲੱਗਾ ਤਾਂ ਉਨ੍ਹਾਂ ਨੂੰ ਫੰਡ ਇੱਕਠਾ ਕਰਕੇ ਇਸ ਦੇਸ਼ ਦੇ ਲੋਕਾਂ ਨੂੰ ਦਾਨ ਕੀਤਾ। ਇਸ ਨਾਲ ਇਥੇ ਰਹਿਣ ਵਾਲੇ ਲੋਕਾਂ ਨੂੰ ਆਰਥਿਕ ਮਦਦ ਮਿਲੀ। ਅਸਲ 'ਚ ਮਾਨਤਾ ਪ੍ਰਾਪਤ ਦੇਸ਼ਾਂ ਦੀ ਗੱਲ ਕਰੀਏ ਤਾਂ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਵੇਟਿਕਨ ਸਿਟੀ ਹੈ, ਜਿਸ ਨੂੰ ਅੰਤਰ-ਰਾਸ਼ਰਟਰੀ ਪੱਧਰ 'ਤੇ ਮਾਨਤਾ ਮਿਲੀ ਹੈ, ਜਿਸ ਦਾ ਖੇਤਰ 0.44 ਵਰਗ ਕਿ. ਮੀ. ਹੈ ਅਤੇ ਇਸ ਦੀ ਜਨਸੰਖਿਆ 800 ਹੈ।