ਜੇਕਰ ਤੁਸੀਂ ਆਪਣੇ ਘਰ 'ਚ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ।
@ ਸਿਸਰੋ
???? ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ, ਪਰ ਸੱਚ ਇਹ ਵੀ ਹੈ ਕਿ ਭੈੜੇ ਸਾਹਿਤ ਜਿਹਾ ਕੋਈ ਵੈਰੀ ਵੀ ਨਹੀਂ
@ ਪ੍ਰੋਫੈਸਰ ਸਾਹਿਬ ਸਿੰਘ
???? ਚੰਗੀਆਂ ਕਿਤਾਬਾਂ ਪੜ੍ਹਣਾ ਉਸੇ ਤਰ੍ਹਾਂ ਹੈ, ਜਿਵੇਂ ਬੀਤੀਆਂ ਸਦੀਆਂ 'ਚ ਵਧੀਆ ਮਨੁੱਖਾਂ ਨਾਲ ਗੱਲਬਾਤ ਕਰਨਾ।
@ ਡਿਸਕੇਰਟਸ
???? ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।
@ ਥਾਮਸ ਕਾਰਲਾਇਲ
???? ਸਿਓਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ।
@ ਰਸੂਲ ਹਮਜ਼ਾਤੋਵ
???? ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਵੇ।
@ ਰਸੂਲ ਹਮਜ਼ਾਤੋਵ
???? ਖ਼ੁਦ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜਰੂਰਤ ਹੈ।
@ ਰਸੂਲ ਹਮਜ਼ਾਤੋਵ
???? ਜੇਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ।
@ ਗੁਰਦਿਆਲ ਸਿੰਘ
???? ਤੁਹਾਡੇ ਦੁਆਰਾ ਖਰੀਦੀ ਗਈ ਇੱਕ ਕਿਤਾਬ, ਤੁਹਾਡੇ ਮਾਨਸਿਕ ਕੱਦ ਨੂੰ ਇੱਕ ਕਿਲੋਮੀਟਰ ਵਧਾ ਦਿੰਦੀ ਹੈ।
@ ਸਿਸਰੋ