ਸ਼ਿਮਲਾ, 1 ਜੁਲਾਈ, 2017 : ਦੇਸ਼ ਦੇ ਸਭ ਤੋਂ ਪਹਿਲੇ ਵੋਟਰ ਸ਼ਾਮ ਸ਼ਰਨ ਨੇਗੀ ਅੱਜ 100 ਸਾਲ ਦੇ ਹੋ ਗਏ ਹਨ। ਸ਼ਾਮ ਸ਼ਰਨ ਨੇਗੀ ਭਾਰਤ ਦੇ ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਿਨੌਰ ਦੇ ਕਲਪਾ 'ਚ ਰਹਿੰਦੇ ਹਨ। ਨੇਗੀ ਇਕ ਰਿਟਾਇਰ ਅਧਿਆਪਕ ਹਨ ਅਤੇ ਉਨ੍ਹਾਂ ਦੀ ਉਮਰ 100 ਸਾਲ ਦੀ ਹੋ ਚੁੱਕੀ ਹੈ। ਜਦੋਂ ਲੋਕ ਵੋਟਿੰਗ ਕਰਨ 'ਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਉਂਦੇ ਸੀ ਤਾਂ ਨੇਗੀ ਨੌਜਵਾਨ ਪੀੜੀ ਲਈ ਪ੍ਰਰੇਣਾ ਸਰੋਤ ਸੀ।
ਸ਼ੁੱਕਰਵਾਰ ਨੂੰ ਸ਼ਾਮ ਨੇਗੀ ਨੇ ਆਪਣਾ 100ਵਾਂ ਜਨਮ ਦਿਨ ਮਨਾਇਆ ਅਤੇ ਹੁਣ ਵੀ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਹਾਲਾਂਕਿ ਉਹ ਹੁਣ ਲਾਠੀ ਦੇ ਸਹਾਰੇ ਚਲਦੇ ਹਨ। ਸ਼ਾਮ ਸ਼ਰਨ ਨੇਗੀ ਕਲਪਾ ਦੇ ਚੀਨੀ ਪਿੰਡ ਦੇ ਰਹਿਣ ਵਾਲੇ ਹਨ। ਇਹ ਵਿਸ਼ਵ ਦਾ ਸਭ ਤੋਂ ਉੱਚਾ ਪੋਲਿੰਗ ਸਟੇਸ਼ਨ ਵੀ ਹੈ। 2012 ਦੇ ਵਿਧਾਨ ਸਭਾ ਚੋਣਾਂ ਦੇ ਮੁਤਾਬਕ ਸਮੁੰਦਰ ਤੱਟ ਤੋਂ 15,000 ਫੁੱਟ ਦੀ ਉੱਚਾਈ 'ਤੇ ਬਣਾਏ ਗਏ ਇਸ ਪੋਲਿੰਗ ਸਟੇਸ਼ਨ 'ਤੇ 326 ਵੋਟਰ ਸੀ, ਜਿਨ੍ਹਾਂ 'ਚ 153 ਔਰਤਾਂ ਸ਼ਾਮਲ ਸਨ। ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁੱਕਰਵਾਰ ਨੂੰ ਸਾਬਕਾ ਵਿਧਾਇਕ ਅਤੇ ਐਸ.ਡੀ.ਐਮ. ਨੇ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਪ੍ਰਰਾਥਨਾ ਕੀਤੀ।
1917 'ਚ ਹਿਮਾਚਲ ਪ੍ਰਦੇਸ਼ ਦੇ ਕਲਪਾ ਦੇ ਚੀਨੀ ਪਿੰਡ 'ਚ ਜਨਮੇ ਸ਼ਾਮ ਸ਼ਰਨ ਨੇਗੀ ਨੇ ਅਕਤੂਬਰ 1951 'ਚ ਪਹਿਲੀ ਵਾਰ ਆਮ ਚੋਣਾਂ 'ਚ ਵੋਟ ਪਾਇਆ ਸੀ। ਹਾਲਾਂਕਿ ਦੇਸ਼ 'ਚ ਪਹਿਲੇ ਆਮ ਚੋਣਾਂ 1952 'ਚ ਹੋਈਆਂ ਸੀ, ਪਰ ਕਲਪਾ 'ਚ ਭਾਰੀ ਬਰਫਬਾਰੀ ਦੇ ਸ਼ੱਕ ਦੇ ਚਲਦੇ ਪੰਜ ਮਹੀਨੇ ਪਹਿਲਾਂ ਹੀ ਵੋਟਿੰਗ ਹੋ ਗਈ ਸੀ। ਸ਼ਾਮ ਸ਼ਰਨ ਨੇਗੀ ਦੇ ਚਿਹਰੇ ਦੀਆਂ ਇਨ੍ਹਾਂ ਝੁਰੜੀਆਂ 'ਚ ਭਾਰਤੀ ਲੋਕਤੰਤਰ ਦੇ ਹਰ ਪੜਾਅ ਨੂੰ ਤੁਸੀ ਪੜ੍ਹ ਸਕਦੇ ਹੋ। ਆਜ਼ਾਦ ਭਾਰਤ ਦੇ ਪਹਿਲੇ ਵੋਟਰ ਦਾ ਖਿਤਾਬ ਹਾਸਲ ਕਰਨ ਵਾਲੇ ਸ਼ਾਮ ਸ਼ਰਨ ਨੇਗੀ ਨੂੰ ਅੱਜ ਵੀ 25 ਅਕਤੂਬਰ 1951 ਦਾ ਉਹ ਦਿਨ ਯਾਦ ਹੈ ਜਦੋਂ ਉਨ੍ਹਾਂ ਨੇ ਦੇਸ਼ ਦੀ ਪਹਿਲੀ ਲੋਕ ਸਭਾ ਦੇ ਲਈ ਵੋਟ ਪਾਇਆ ਸੀ। ਹਿਮਾਚਲ ਦੇ ਕਿਨੌਰ ਜ਼ਿਲੇ ਦੇ ਰਹਿਣ ਵਾਲੇ ਸ਼ਾਮ ਸ਼ਰਨ ਨੇਗੀ ਨੇ ਭਾਰੀ ਬਰਫ ਦੇ 'ਚ ਆਪਣੇ ਪਿੰਡ ਦੇ ਸਕੂਲ 'ਚ ਸਥਾਪਿਤ ਕੀਤੇ ਗਏ ਵੋਟਰ ਕੇਂਦਰ 'ਚ ਪਹਿਲੀ ਵਾਰ ਆਪਣਾ ਵੋਟ ਪਾਇਆ ਸੀ। ਉਨ੍ਹਾਂ ਨੇ ਦੱਸਿਆ ਕਿ 1951-52 ਦੇ ਪਹਿਲੇ ਲੋਕਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਦੀਆਂ ਹਰ ਚੋਣਾਂ 'ਚ ਉਨ੍ਹਾਂ ਨੇ ਵੋਟ ਕੀਤਾ ਹੈ। ਕਿਨੌਰ ਜ਼ਿਲੇ ਦਾ ਪਹਿਲਾ ਵੋਟਿੰਗ ਕੇਂਦਰ ਲਗਭਗ 10 ਹਜ਼ਾਰ ਫੁੱਟ ਦੀ ਉੱਚਾਈ ਵਾਲੇ ਚੀਨੀ ਪਿੰਡ 'ਚ ਸਥਾਪਿਤ ਕੀਤਾ ਗਿਆ ਸੀ। ਵੋਟਿੰਗ ਸ਼ੁਰੂ ਹੋਈ ਤਾਂ ਸ਼ਾਮ ਸ਼ਰਨ ਨੇਗੀ ਲਾਈਨ 'ਚ ਸਭ ਤੋਂ ਪਹਿਲਾਂ ਲੱਗੇ ਸੀ। ਉਨ੍ਹਾਂ ਨੇ ਇੱਥੇ ਆਪਣਾ ਪਲਾ ਵੋਟ ਪਾਇਆ ਅਤੇ ਉਸ ਦੇ ਨਾਲ ਉਨ੍ਹਾਂ ਦਾ ਨਾਂ ਇਤਿਹਾਸ 'ਚ ਡੈਮੋਕਰੈਟਿਕ ਭਾਰਤ ਦੇ ਪਹਿਲੇ ਵੋਟਰ ਦੇ ਰੂਪ 'ਚ ਦਰਜ ਹੋ ਗਿਆ, ਉਸ ਸਮੇਂ ਤੋਂ ਲੈ ਕੇ ਨੇਗੀ ਹੁਣ ਤੱਕ 28 ਵਾਰ ਵੋਟ ਕਰ ਚੁੱਕੇ ਹਨ। 16 ਵਾਰ ਲੋਕ ਸਭਾ ਦੇ ਲੀ 12 ਵਾਰ ਵਿਧਾਨ ਸਙਾ ਦੇ ਲਈ। ਪੇਸ਼ੇ ਤੋਂ ਸਕੂਲ ਅਧਿਆਪਕ ਰਹੇ ਸ਼ਾਮ ਸ਼ਰਨ ਨੇਗੀ 1975 'ਚ ਰਿਟਾਇਰ ਹੋਣ ਤੱਕ ਸਕੂਲ 'ਚ ਬੱਚਿਆਂ ਨੂੰ ਵੀ ਵੋਟ ਦੀ ਤਾਕਤ ਦੇ ਬਾਰੇ 'ਚ ਹਮੇਸ਼ਾਂ ਸਮਝਾਉਂਦੇ ਰਹੇ ਅਤੇ ਅੱਜ ਵੀ ਉਹ ਇਹ ਸਮਝਾਉਂਦੇ ਹਨ।