← ਪਿਛੇ ਪਰਤੋ
ਨਿਊਯਾਰਕ, 18 ਜੂਨ, 2018 : ਔਸਤ ਵਿਸ਼ਵ ਪੱਧਰੀ ਤਾਪਮਾਨ ਦਾ ਰਿਕਾਰਡ ਰੱਖਣ ਦੇ ਆਧੁਨਿਕ ਪ੍ਰਬੰਧ ਸ਼ੁਰੂ ਹੋਣ ਦੇ ਮਗਰੋਂ ਪਿਛਲੇ 137 ਸਾਲਾਂ 'ਚ ਮਈ ਮਹੀਨੇ 'ਚ ਸਭ ਤੋਂ ਗਰਮ ਤਾਪਮਾਨ ਦੇ ਮਾਮਲੇ 'ਚ ਇਹ ਸਾਲ ਦੂਸਰੇ ਨੰਬਰ 'ਤੇ ਰਿਹਾ। ਨਾਸਾ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਦੀ ਗਰਮੀ ਇਸ ਮਹੀਨੇ 'ਚ ਪਿਛਲੇ 2 ਸਾਲਾਂ ਤੋਂ ਪੈ ਰਹੀ ਹੈ। 2016 'ਚ ਤਾਪਮਾਨ ਮਾਪਣ ਵਾਲੀ ਗਣਨਾ ਅਨੁਸਾਰ ਔਸਤ ਤਾਪਮਾਨ ਨਾਲੋਂ 0.93 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਇਹ ਸਾਲ ਪਹਿਲੇ ਨੰਬਰ 'ਤੇ ਰਿਹਾ। ਸਾਲ 1951 ਤੋਂ 1980 ਤਕ ਇਹ ਔਸਤ ਤਾਪਮਾਨ ਮਈ ਦੇ ਤਾਪਮਾਨ ਦੀ ਤੁਲਨਾ 'ਚ ਪਿਛਲੇ ਮਹੀਨੇ 0.88 ਡਿਗਰੀ ਸੈਲਸੀਅਸ ਵੱਧ ਸੀ। ਇਸ ਸਾਲ ਮਈ 'ਚ ਤਾਪਮਾਨ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 0.05 ਡਿਗਰੀ ਸੈਲਸੀਅਸ ਘੱਟ ਸੀ।
Total Responses : 189