ਚੰਡੀਗੜ੍ਹ, 22 ਮਈ, 2017 : ਕਿਡਨੀ, ਦਿਲ, ਲਿਵਰ, ਫੇਫੜੇ, ਪਾਚਕ, ਅੰਤੜੀਆਂ ਵਰਗੇ ਮਨੁੱਖੀ ਸਰੀਰ ਦੇ ਕਈ ਅੰਦਰੂਨੀ ਅੰਗਾਂ ਇੰਪਲਾਂਟੇਸ਼ਨ ‘ਚ ਦੁਨੀਆ ਭਰ ਦੇ ਡਾਕਟਰਾਂ ਨੂੰ ਸਫਲਤਾ ਮਿਲ ਚੁੱਕੀ ਹੈ। ਪਿਛਲੇ ਸਾਲ ਪੁਣੇ ਦੇ ਵਿਗਿਆਨੀਆਂ ਨੇ 21 ਸਾਲ ਦੀ ਇਕ ਲੜਕੀ ਦਾ ਗਰੱਭਾਸ਼ਯ ਇੰਪਲਾਂਟੇਸ਼ਨ ਦਾ ਆਪ੍ਰੇਸ਼ਨ ਕੀਤਾ ਸੀ। ਚੰਗੀ ਖਬਰ ਇਹ ਹੈ ਕਿ ਆਪ੍ਰੇਸ਼ਨ ਪੂਰੀ ਤਰ੍ਹਾਂ ਸਫਲ ਰਿਹਾ।
ਕਿਸੇ ਵੀ ਅੰਗ ਦੀ ਇੰਪਲਾਂਟੇਸ਼ਨ ‘ਚ ਆਉਣ ਵਾਲੀਆਂ ਕਠਨਾਈਆਂ ਬਾਰੇ ਚਾਹੇ ਆਮ ਲੋਕਾਂ ਨਹੀਂ ਪਤਾ ਪਰ ਉਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਕੰਮ ਕਿੰਨਾ ਮੁਸ਼ਕਿਲ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾਕਟਰਾਂ ਨੇ ਹੁਣ ਸਿਰ ਇੰਪਲਾਂਟੇਸ਼ਨ ਕਰਨ ਲਈ ਅੱਗੇ ਵੱਧ ਚੁੱਕੇ ਹਨ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਕਨੀਕ ਤੇ ਡਾਕਟਰਾਂ ਦਾ ਆਤਮਵਿਸ਼ਵਾਸ ਇਸ ਹੱਦ ਤੱਕ ਵੱਧ ਗਿਆ ਹੈ ਕਿ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡਾਕਟਰ ਹੁਣ ਇਨਸਾਨ ਦੇ ਸਿਰ ਨੂੰ ਵੀ ਇੰਪਲਾਂਟ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਯੋਜਨਾ ‘ਤੇ ਕੰਮ ਕਰ ਰਹੇ ਇਟਲੀ ਦੇ ਨਿਊਰੋਸਰਜਨ ਡਾਕਟਰ ਸਰਜੀਓ ਕੈਨਾਵੇਰੋ ਦੀ ਟੀਮ ਨੇ ਚੂਹੇ ਦੇ ਸਿਰ ਦਾ ਸਫਲ ਇੰਪਲਾਂਟੇਸ਼ਨ ਕਰ ਲਿਆ ਹੈ।
ਇਸ ਪ੍ਰਕਿਰਿਆ ‘ਚ ਤਿੰਨ ਚੂਹੇ ਸ਼ਾਮਿਲ ਕੀਤੇ ਗਏ ਸਨ। ਇਸ ਆਪ੍ਰੇਸ਼ਨ ਰਾਹੀਂ ਛੋਟੇ ਚੂਹੇ ਦਾ ਸਿਰ ਕੱਟ ਕੇ ਵੱਡੇ ਚੂਹੇ ਦੇ ਸਿਰ ‘ਤੇ ਲਗਾ ਦਿੱਤਾ ਗਿਆ। ਦੱਸ ਦਈਏ ਕਿ ਸਰਜੀਓ ਇਸ ਸਾਲ ਦੇ ਅੰਤ ਤੱਕ ਪਹਿਲਾ ਇਨਸਾਨੀ ਸਿਰ ਇੰਪਲਾਂਟ ਕਰਨ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਅਨੁਸਾਰ ਇਨਸਾਨ ਦੇ ਸਿਰ ਨੂੰ ਇੰਪਲਾਂਟ ਕਰਨ ਲਈ ਇਹ ਖੋਜ ਅਹਿਮ ਭੂਮਿਕਾ ਨਿਭਾਏਗੀ। ਇਹ ਖੋਜ ਸੀਐੱਨਐੱਸ ਨਿਊਰੋਸਾਇੰਸ ਐਂਡ ਥੈਰਾਪਿਊਟਿਕਸ ਜਨਰਲ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।