← ਪਿਛੇ ਪਰਤੋ
ਨਿਊਯਾਰਕ/ਨਵੀਂ ਦਿੱਲੀ, 13 ਅਪ੍ਰੈਲ 2017 : ਅਮਰੀਕੀ ਏਜੰਸੀ ਨਾਸਾ ਨੇ ਭਾਰਤ ਦੀ ਇਕ ਤਸਵੀਰ ਜਾਰੀ ਕੀਤੀ ਹੈ। ਇਹ ਤਸਵੀਰ 2016 ਵਿਚ ਪੁਲਾੜ ਤੋਂ ਖਿੱਚੀ ਗਈ ਹੈ। ਨਾਸਾ ਨੇ ਨਾਈਟ ਲਾਈਟਸ ਨਾਂ ਨਾਲ ਫੋਟੋ ਦੀ ਇਕ ਸੀਰੀਜ਼ ਕੱਢੀ ਹੈ। ਇਸ ਸੀਰੀਜ਼ ਵਿਚ ਨਾਸਾ ਨੇ ਦਿਖਾਇਆ ਹੈ ਕਿ ਰਾਤ ਨੂੰ ਸਾਡੀ ਧਰਤੀ ਕਿਹੋ ਜਿਹੀ ਨਜ਼ਰ ਆਉਂਦੀ ਹੈ। ਸਾਲ 2012 'ਚ ਨਾਸਾ ਨੇ ਤਸਵੀਰਾਂ ਦੀਆਂ ਇਹ ਸੀਰੀਜ਼ ਲਾਈਟਸ ਦੀ ਪਹਿਲੀ ਤਸਵੀਰ ਜਾਰੀ ਕੀਤੀ ਸੀ। ਨਾਸਾ ਦੀ ਕੋਸ਼ਿਸ਼ ਹੈ ਕਿ ਜੇਕਰ ਇਨ੍ਹਾਂ ਤਸਵੀਰਾਂ ਨੂੰ ਹੋਰ ਤੇਜ਼ੀ ਨਾਲ ਅਪਡੇਟ ਕੀਤਾ ਜਾਵੇ ਤਾਂ ਮੌਸਮ ਵਿਭਾਗ ਨੂੰ ਬਹੁਤ ਮਦਦ ਮਿਲ ਸਕਦੀ ਹੈ। 2012 ਵਿਚ ਵੀ ਨਾਸਾ ਨੇ ਭਾਰਤ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਇਸ ਵਾਰ ਵੀ ਜਾਰੀ ਕੀਤੀ ਹੈ। ਦੋਵਾਂ ਤਸਵੀਰਾਂ ਵਿਚ ਬਹੁਤ ਜ਼ਿਆਦਾ ਅਸਮਾਨਤਾ ਤਾਂ ਨਹੀਂ ਹੈ ਪਰ ਥੋੜ੍ਹਾ ਬਹੁਤ ਬਦਲਾਅ ਜ਼ਰੂਰ ਹੈ। ਰਾਤ ਨੂੰ ਜਗਮਗਾਉਂਦਾ ਭਾਰਤ ਕਿਸੇ ਜੰਨਤ ਤੋਂ ਘੱਟ ਨਹੀਂ ਲੱਗਦਾ ਹੈ।
Total Responses : 260