ਵੈੱਬਸਾਈਟ ਦਾ ਪਤਾ ਹੈ। http://bharatkeveer.gov.in/
ਨਵੀਂ ਦਿੱਲੀ— ਭਾਰਤ ਦੇ ਬਾਰਡਰ ਅਤੇ ਅੰਦਰੂਨੀ ਸੁਰੱਖਿਆ 'ਚ ਤਾਇਨਾਤ ਕੇਂਦਰੀ ਆਰਮਡ ਪੁਲਸ ਫੋਰਸ ਅਤੇ ਅਰਧ ਸੈਨਿਕ ਦਸਤੇ ਦੇ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਵੈੱਬ ਪੋਰਟਲ ਤੇ ਮੋਬਾਇਲ ਐਪ ਰਾਹੀਂ ਆਨਲਾਈਨ ਆਰਥਿਕ ਮਦਦ ਦੇਣ ਦੀ ਸੁਵਿਧਾ ਸੋਮਵਾਰ ਨੂੰ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਸੁਝਾਅ 'ਤੇ ਇਹ ਵੈੱਬਸਾਈਟ ਤੇ ਐਪ ਤਿਆਰ ਕੀਤੀ ਹੈ। ਅਕਸ਼ੇ ਨੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਬਾਰਡਰ ਤੇ ਅੰਦਰੂਨੀ ਸੁਰੱਖਿਆ 'ਚ ਤਾਇਨਾਤੀ ਦੇ ਦੌਰਾਨ ਸ਼ਹੀਦ ਹੋਏ ਆਰਮਡ ਸੁਰੱਖਿਆ ਦਸਤੇ ਦੇ ਜਵਾਨਾਂ ਦਾ ਆਨਲਾਈਨ ਬਿਓਰਾ ਜਨਤਕ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਮਦਦ ਮੁਹੱਈਆ ਕਰਾ ਸਕੇ।
'ਭਾਰਤ ਦੇ ਵੀਰ' ਐਪ ਤੇ ਵੈਬਸਾਈਟ'
ਵੈੱਬ ਪੋਰਟਲ ਤੇ ਮੋਬਾਇਲ ਐਪ 'ਤੇ ਸ਼ਹੀਦ ਜਵਾਨਾਂ ਦੀ ਸੂਚੀ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਕਰਨ ਦੀ ਪੂਰੀ ਜਾਣਕਾਰੀ ਮੌਜੂਦ ਰਹੇਗੀ। ਇਸ ਪੋਰਟਲ 'ਚ ਸ਼ਹੀਦ ਜਵਾਨ ਦੇ ਪਰਿਵਾਰ 'ਚੋਂ ਕਿਸੇ ਇਕ ਮੈਂਬਰ ਦੇ ਖਾਤੇ ਦੀ ਜਾਣਕਾਰੀ ਵੀ ਮੌਜੂਦ ਹੋਵੇਗੀ, ਜਿਸ ਨਾਲ ਦਾਨ ਕਰਨ ਵਾਲਾ ਸਿੱਧੇ ਹੀ ਖਾਤੇ 'ਚ ਰਾਸ਼ੀ ਜਮ੍ਹਾ ਕਰਵਾ ਸਕੇਗਾ। ਇਹ ਵੈੱਬਸਾਈਟ ਅਤੇ ਐਪ ਜਵਾਨ ਦੀ ਸ਼ਹਾਦਤ ਨਾਲ ਜੁੜੇ ਅਭਿਆਨ ਦੀ ਜਾਣਕਾਰੀ ਵੀ ਮੁਹੱਈਆ ਕਰਵਾਏਗਾ।
ਕਿਸੇ ਵੀ ਸ਼ਹੀਦ ਜਵਾਨ ਦੇ ਪਰਿਵਾਰ ਦੇ ਬੈਂਕ ਖਾਤੇ 'ਚ ਜਮ੍ਹਾ ਸਹਾਇਤਾ ਰਾਸ਼ੀ ਦੀ ਲਿਮਟ 15 ਲੱਖ ਰੱਖੀ ਗਈ ਹੈ। ਇਹ ਸੀਮਾ ਪੂਰੀ ਹੋਣ ਦੇ ਬਾਅਦ ਉਸ ਸ਼ਹੀਦ ਦੀ ਸਾਰੀ ਜਾਣਕਾਰੀ ਖੁਦ ਹੀ ਐਪ ਤੇ ਵੈੱਬਸਾਈਟ ਤੋਂ ਹਟ ਜਾਵੇਗੀ। ਅਧਿਕਾਰੀ ਦੇ ਮੁਤਾਬਕ ਫੌਜੀ ਅਭਿਆਨਾਂ 'ਚ ਗੰਭੀਰ ਰੂਪ ਨਾਲ ਜ਼ਖਮੀ ਜਵਾਨਾਂ ਦੀ ਵੀ ਜਾਣਕਾਰੀ ਵੈੱਬਸਾਈਟ 'ਤੇ ਮੁਹੱਈਆ ਕਰਵਾਉਣ ਦੀ ਯੋਜਨਾ ਬਣ ਰਹੀ ਹੈ। ਭਾਰਤ ਦੇ ਵੀਰ ਐਪ ਪਲੇ ਸਟੋਰ 'ਤੇ ਨਹੀਂ ਆਇਆ ਹੈ, ਇਸ ਲਈ ਪੋਰਟਲ ਰਾਹੀਂ ਹੀ ਇਸ ਤੱਕ ਪਹੁੰਚਿਆ ਜਾ ਸਕਦਾ ਹੈ। ਵੈੱਬਸਾਈਟ ਦਾ ਪਤਾ http://bharatkeveer.gov.in/ ਹੈ।