ਕੋਚੀ, 21 ਮਾਰਚ, 2017 : ਵਿਸ਼ਵ ਜਲ ਦਿਵਸ ਤੋਂ ਇਕ ਦਿਨ ਪਹਿਲਾਂ ਜਾਰੀ ਇਕ ਨਵੀਂ ਰਿਪੋਰਟ ਅਨੁਸਾਰ, ਭਾਰਤ ਦੇ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ 6 ਕਰੋੜ 30 ਲੱਖ ਲੋਕਾਂ ਨੂੰ ਸਵੱਛ ਪਾਣੀ ਨਹੀਂ ਮਿਲ ਪਾਉਂਦਾ ਹੈ। ਰਿਪੋਰਟ ਅਨੁਸਾਰ ਭਾਰਤ 'ਚ ਇਹ ਗਿਣਤੀ ਸਭ ਤੋਂ ਵਧ ਹੈ। ਵਿਸ਼ਵ ਭਰ ਦੇ ਪਾਣੀ ਬਾਰੇ ਜਾਰੀ ਇਕ ਰਿਪੋਰਟ 'ਵਾਈਲਡ ਵਾਟਰ' ਕਿਹਾ ਗਿਆ ਹੈ ਕਿ ਇਹ ਆਬਾਦੀ ਲਗਭਗ ਬ੍ਰਿਟੇਨ ਦੀ ਆਬਾਦੀ ਦੇ ਬਰਾਬਰ ਕੀਤੀ ਹੈ। ਵਾਟਰ ਐਡ ਦੀ ਰਿਪੋਰਟ ਅਨੁਸਾਰ, ਸਰਕਾਰ ਦੀ ਯੋਜਨਾ ਦੀ ਕਮੀ, ਵਧੀਆਂ ਲੋੜਾਂ, ਜਨਸੰਖਿਆ ਵਾਧਾ ਅਤੇ ਪਾਣੀ ਸੋਕਾ ਦੇਣ ਵਾਲੇ ਖੇਤੀ ਕੰਮਾਂ ਕਾਰਨ ਪਾਣੀ 'ਤੇ ਅਸਰ ਪੈ ਰਿਹਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਭਾਰਤ ਦੇ ਪੇਂਡੂ ਇਲਾਕਿਆਂ 'ਚ 6 ਕਰੋੜ 30 ਲੱਖ ਲੋਕ ਸਵੱਛ ਪਾਣੀ ਤੋਂ ਦੂਰ ਹਨ। ਇਸੇ ਕਾਰਨ ਹੈਜ਼ਾ, ਮਲੇਰੀਆ, ਡੇਂਗੂ ਵਰਗੀਆਂ ਆਮ ਬੀਮਾਰੀਆਂ ਅਤੇ ਕੁਪੋਸ਼ਣ ਦੇ ਹੋਰ ਵਧ ਹੋਣ ਦੀ ਸੰਭਾਵਨਾ ਹੈ।
ਰਿਪੋਰਟ 'ਚ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਖੇਤੀ 'ਤੇ ਆਧਾਰਤ ਪਿੰਡ 'ਚ ਰਹਿਣ ਵਾਲੇ ਲੋਕਾਂ ਨੂੰ ਵਧਦੇ ਤਾਪਮਾਨ ਦਰਮਿਆਨ ਭੋਜਨ ਉਗਾਉਣ ਅਤੇ ਪਸ਼ੂਆਂ ਦਾ ਚਾਰਾ ਜੁਟਾਉਣ ਲਈ ਸੰਘਰਸ਼ ਕਰਨਾ ਹੋਵੇਗਾ। ਨਾਲ ਹੀ ਪਾਣੀ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਔਰਤਾਂ ਨੂੰ ਲੰਬੇ ਖੁਸ਼ਕ ਮੌਸਮ ਦੌਰਾਨ ਪਾਣੀ ਲਈ ਵਧ ਦੂਰੀ ਤੈਅ ਕਰਨੀ ਪਵੇਗੀ। ਭਾਰਤ ਨੂੰ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ 'ਚੋਂ ਇਕ ਦੱਸਦੇ ਹੋਏ ਇਸ 'ਚ ਕਿਹਾ ਗਿਆ ਹੈ ਕਿ ਦੇਸ਼ ਦੇ ਸਾਹਮਣੇ ਮੁੱਖ ਚੁਣੌਤੀਆਂ 'ਚੋਂ ਇਕ ਚੁਣੌਤੀ ਵਧਦੀ ਹੋਈ ਆਬਾਦੀ ਲਈ ਪਾਣੀ ਸੁਰੱਖਿਆ ਯਕੀਨੀ ਕਰਨਾ ਹੈ। ਭਾਰਤ ਦੇ ਅਧਿਕਾਰਤ ਜ਼ਮੀਨੀ ਸਰੋਤ ਆਕਲਨ ਅਨੁਸਾਰ ਉੱਤਰੀ-ਮੱਧ ਭਾਰਤ ਦੇ ਬੁੰਦੇਲਖੰਡ ਇਲਾਕੇ 'ਚ ਸੋਕਾ ਇਕ ਤਰ੍ਹਾਂ ਨਾਲ ਜੀਵਨ ਦਾ ਅੰਗ ਬਣ ਗਿਆ ਹੈ। ਇੱਥੇ ਲਗਾਤਾਰ ਤਿੰਨ ਵਾਰ ਪਏ ਸੋਕੇ ਕਾਰਨ ਲੱਖਾਂ ਲੋਕ ਭੁੱਖ ਅਤੇ ਗਰੀਬੀ ਦੇ ਚੱਕਰ 'ਚ ਫਸ ਗਏ।