ਵਾਸ਼ਿੰਗਟਨ— ਚੰਦਰਮਾ ਦੇ ਨਾਲ-ਨਾਲ ਧਰਤੀ ਅਤੇ ਕੁਝ ਉਲਕਾ ਪਿੰਡ ਅਜਿਹੇ ਤੱਤਾਂ ਤੋਂ ਬਣੇ ਹਨ, ਜਿਨ੍ਹਾਂ ਦੇ ਆਈਸੋਟਾਪਿਕ ਗੁਣ ਲੱਗਭਗ ਇਕੋ ਜਿਹੇ ਸਨ। ਆਈਸੋਟਾਪ ਅਜਿਹੇ ਗੁਣ ਜਾਂ ਤੱਤ ਨੂੰ ਕਹਿੰਦੇ ਹਨ, ਜਿਨ੍ਹਾਂ ਵਿਚ ਪ੍ਰੋਟੀਨ ਦੀ ਗਿਣਤੀ ਇਕੋ ਜਿਹੀ ਹੁੰਦੀ ਹੈ ਪਰ ਨਿਊਟ੍ਰੋਨ ਦੀ ਗਿਣਤੀ ਵੱਖ-ਵੱਖ ਹੁੰਦੀ ਹੈ। ਇਕ ਨਵੀਂ ਖੋਜ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਵਿਗਿਆਨੀ ਮਾਡਲ ਇਸ ਤਰਕ 'ਤੇ ਆਧਾਰਿਤ ਹਨ ਕਿ ਧਰਤੀ ਦਾ ਨਿਰਮਾਣ ਮੰਗਲ ਗ੍ਰਹਿ ਦੇ ਆਕਾਰ ਦੇ ਪਿੰਡਾਂ ਦੇ ਵਰਗੀਕਰਨ ਨਾਲ ਹੌਲੀ-ਹੌਲੀ ਹੋਇਆ। ਇਨ੍ਹਾਂ ਪਿੰਡਾਂ ਦੀ ਆਈਸੋਟਾਪਿਕ ਗੁਣਾਂ ਦੀ ਇਕ ਵਿਸ਼ਾਲ ਲੜੀ ਸੀ।
ਇਹ ਖੋਜ ਨੇਚਰ ਰਸਾਲੇ ਵਿਚ ਪ੍ਰਕਾਸ਼ਿਤ ਹੋਈ ਹੈ। ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਨਿਕੋਲਸ ਡਾਓਫਾਸ ਨੇ ਕਿਹਾ ਕਿ ਧਰਤੀ ਇਕੋ ਜਿਹੇ ਆਈਸੋਟਾਪ ਵਾਲੇ ਸੰਗ੍ਰਹਿ ਤੋਂ ਬਣੀ ਹੈ। ਰੰਗ ਦੇ ਸੰਦਰਭ ਵਿਚ ਤੁਸੀਂ ਕਹਿ ਸਕਦੇ ਹੋ ਕਿ ਇਹ ਹਰੀ, ਨੀਲੀ, ਲਾਲ ਨਹੀਂ ਸਗੋਂ ਹਰੀ ਹੈ। ਕੁਝ ਤੱਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਡਾਓਫਾਸ ਨੇ ਧਰਤੀ ਨੂੰ ਬਣਾਉਣ ਵਾਲੇ ਆਈਸੋਟਾਪਿਕ ਕੁਦਰਤ ਦੇ ਤੱਤ ਦਾ ਪਤਾ ਲਗਾਇਆ। ਖੋਜ ਵਿਚ ਪਤਾ ਲੱਗਾ ਕਿ ਧਰਤੀ ਦੇ ਪਹਿਲੇ 60 ਫੀਸਦੀ ਦਾ ਅੱਧਾ ਹਿੱਸਾ ਇਕ ਦੁਰਲੱਭ ਐਨਸਟੇਟਾਈਟ ਤੱਤ ਤੋਂ ਬਣਿਆ ਹੈ, ਜੋ ਧਰਤੀ 'ਤੇ ਆਉਣ ਤੋਂ ਪਹਿਲਾਂ ਠੋਸ ਪਦਾਰਥ ਵਿਚ ਬਦਲ ਜਾਂਦੇ ਹਨ। ਇਸ ਦਾ ਨਾਂ ਇਕ ਖਣਿਜ ਪਦਾਰਥ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਧਰਤੀ ਦਾ 100 ਫੀਸਦੀ ਹਿੱਸਾ ਐਨਸਟੇਟਾਈਟ ਵਰਗੇ ਇੰਪੈਕਟਰਸ ਤੋਂ ਬਣਿਆ ਹੈ।