ਵਾਸ਼ਿੰਗਟਨ, 2 ਜਨਵਰੀ, 2017 : ਨਾਸਾ ਦੇ ਇਕ ਫੋਟੋਗ੍ਰਾਫਰ ਨੇ ਸੂਰਜ ਅੱਗੋਂ 28,968 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘ ਰਹੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਸ਼ਾਨਦਾਰ ਤਸਵੀਰ ਲਈ ਹੈ। ਨਾਸਾ ਦੇ ਫੋਟੋਗ੍ਰਾਫਰ ਨੋਏਲ ਕੋਵਸਕੀ ਨੇ 17 ਦਸੰਬਰ ਨੂੰ ISS ਦੇ ਸੂਰਜ ਅੱਗੋਂ ਲੰਘਦੇ ਸਮੇਂ ਇਹ ਤਸਵੀਰ ਖਿੱਚੀ।
ਕੋਵਸਕੀ ਨੇ ਆਪਣੇ ਕੈਮਰੇ 'ਚ ਇਸ ਘਟਨਾ ਦੀ ਤਸਵੀਰ ਕੈਦ ਕੀਤੀ, ਜਿਨ੍ਹਾਂ 'ਚੋਂ 10 ਨੂੰ ਮਿਲਾ ਕੇ ਆਈ.ਐੱਸ.ਐੱਸ. ਦੀ ਪੂਰੀ ਝਲਕ ਨਜ਼ਰ ਆਉਂਦੀ ਹੈ। ਤਸਵੀਰ 'ਚ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਪੁਲਾੜ ਸਟੇਸ਼ਨ ਸੂਰਜ ਨੂੰ ਪਾਰ ਕਰ ਰਿਹਾ ਹੈ। 'ਟੈੱਕ ਟਾਈਮਜ਼' ਦੀ ਖਬਰ ਮੁਤਾਬਕ ਇਸ ਤਰ੍ਹਾਂ ਦੀ ਤਸਵੀਰ ਨੂੰ ਕੈਦ ਕਰਨਾ ਆਸਾਨ ਕੰਮ ਨਹੀਂ ਹੈ ਕਿਉਂਕਿ ਇਸ ਦੀ ਯੋਜਨਾ ਤਿਆਰ ਕਰਨ ਅਤੇ ਇਸ ਨੂੰ ਅਮਲ 'ਚ ਲਿਆਉਣ 'ਚ ਕਾਫੀ ਖਰਚਾ ਹੁੰਦਾ ਹੈ।