ਨਿਊਯਾਰਕ, 19 ਦਸੰਬਰ, 2016 : ਸਰ ਆਈਜਕ ਨਿਊਟਨ ਦੇ ਮਸ਼ਹੂਰ ਗਤੀ ਦੇ ਤਿੰਨ ਨਿਯਮਾਂ ਦੀ ਵਿਆਖਿਆ ਕਰਨ ਵਾਲੀ ਅਤੇ ਉਨ੍ਹਾਂ ਦੇ ਮੌਲਿਕ ਕੰਮ ਨੂੰ ਖੁਦ 'ਚ ਸ਼ਾਮਿਲ ਕਰਨ ਵਾਲੀ ਇਕ ਕਿਤਾਬ ਨੂੰ 37 ਲੱਖ ਡਾਲਰ (ਤਕਰੀਬਨ 25 ਕਰੋੜ ਰੁਪਏ) 'ਚ ਨਿਲਾਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਕਿਸੇ ਨਿਲਾਮੀ 'ਚ ਵੇਚੀ ਗਈ ਹੁਣ ਤੱਕ ਦੀ ਸਭ ਤੋਂ ਮਹਿੰਗੀ ਕਿਤਾਬ ਬਣ ਗਈ ਹੈ। 'ਪ੍ਰਿੰਸੀਪੀਆ ਮੈਥਮੈਟਿਕਾ' ਨਾਮਕ ਇਹ ਕਿਤਾਬ ਸਾਲ 1687 'ਚ ਲਿਖੀ ਗਈ ਸੀ।
ਮਸ਼ਹੂਰ ਭੌਤਿਕਵਾਦ ਅਲਬਰਟ ਆਈਨਸਟਾਈਨ ਨੇ ਇਸ ਨੂੰ ਅਜਿਹੀ ਸਭ ਤੋਂ ਵੱਡੀ ਬੌਧਿਕ ਛਲਾਂਗ ਕਰਾਰ ਦਿੱਤਾ ਸੀ, ਜਿਸ ਨੂੰ ਭਰਨ ਦਾ ਮੌਕਾ ਸ਼ਾਇਦ ਹੀ ਕਿਸੇ ਵਿਅਕਤੀ ਨੂੰ ਮਿਲਿਆ ਹੋਵੇ। ਇਕ ਕਿਤਾਬ ਦੀ ਵਿਕਰੀ ਦਾ ਕੰਮ ਵੇਖਣ ਵਾਲੇ ਨਿਲਾਮ ਘਰ ਕ੍ਰਿਸਟੀਜ ਨੇ ਉਮੀਦ ਕੀਤੀ ਸੀ ਕਿ ਬਕਰੀ ਦੀ ਖੱਲ੍ਹ ਦੇ ਕਵਰ ਵਾਲੀ ਇਸ ਕਿਤਾਬ ਦੇ 10 ਤੋਂ 15 ਲੱਖ ਡਾਲਰ ਮਿਲ ਜਾਣਗੇ। ਬੋਲੀ ਲਗਾਉਣ ਵਾਲੇ ਇਕ ਵਿਅਕਤੀ ਨੇ ਇਸ ਨੂੰ ਲੱਗਭਗ 3,719,500 ਡਾਲਰ 'ਚ ਖਰੀਦ ਲਿਆ। 'ਲਾਈਵ ਸਾਇੰਸ' ਦੀ ਖਬਰ ਅਨੁਸਾਰ ਪ੍ਰਿੰਸੀਪੀਆ ਮੈਥੇਂਮੇਟਿਕਾ 'ਚ ਨਿਊਟਨ ਦੇ ਗਤੀ ਦੇ ਤਿੰਨ ਨਿਯਮਾਂ ਦੀ ਵਿਆਖਿਆ ਕੀਤੀ ਗਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਚੀਜ਼ਾਂ ਬਾਹਰੀ ਬਲਾਂ ਦੇ ਪ੍ਰਭਾਵ 'ਚ ਗਤੀ ਕਰਦੀਆਂ ਹਨ।
ਲਾਲ ਰੰਗ ਦੀ ਇਸ ਕਿਤਾਬ ਦੀ ਲੰਬਾਈ ਨੌ ਇੰਚ ਅਤੇ ਚੌੜਾਈ ਸੱਤ ਇੰਚ ਹੈ। ਇਸ 'ਚ 252 ਪੇਜ਼ ਹਨ। ਇਨ੍ਹਾਂ 'ਚ ਕਈ ਪੰਨਿਆਂ 'ਤੇ ਲੱਕੜੀ ਦੇ ਚਿੱਤਰ ਵੀ ਹਨ। ਕਿਤਾਬ 'ਚ ਇਕ ਮੁੜ ਸਕਣ ਵਾਲੀ ਪਲੇਟ ਵੀ ਹੈ। ਪਿਛਲੇ 47 ਸਾਲ 'ਚ ਨਿਊਟਨ ਦੇ ਸਿਧਾਂਤਾਂ ਦੀ ਇਕ ਹੀ ਹੋਰ ਮੌਲਿਕ ਕਾਪੀ ਵੇਚੀ ਗਈ ਹੈ। ਉਸ ਕਾਪੀ ਕਿੰਗ ਜੇਮਸ ਦੂਸਰੇ (1633-1701) ਨੂੰ ਉਪਹਾਰ ਸਵਰੂਪ ਦਿੱਤਾ ਗਿਆ ਸੀ। ਉਸ ਨੂੰ ਦਸੰਬਰ 2013 'ਚ ਕ੍ਰਿਸਟੀਜ ਨਿਊਯਾਰਕ 'ਚ 25 ਲੱਖ ਡਾਲਰ 'ਚ ਖਰੀਦਿਆ ਗਿਆ ਸੀ।