ਕੇਂਦਰ ਸਰਕਾਰ ਨੇ ਦੇਸ਼ ਨੂੰ ਡਿਜੀਟਲ ਅਤੇ ਕੈਸ਼ਲੈਸ ਬਣਾਉਣ ਦੇ ਲਈ “ਮੇਕ ਇੰਨ ਇੰਡੀਆ” ਤੇ “ਮੇਡ ਇਨ ਇੰਡੀਆ” ਪ੍ਰੋਜੈਕਟ ਤਹਿਤ ਕਈ ਸਕੀਮਾਂ ਨੂੰ ਲਾਂਚ ਕੀਤਾ ਗਿਆ ਹੈ। ਜਿਸ ਵਿਚੋਂ ਨੋਟਬੰਦੀ ਇੱਕ ਮੁੱਖ ਮੁੱਦਾ ਬਣ ਕੇ ਦੇਸ਼ ਵਿਚ ਉੱਭਰਿਆ ਹੈ। ਨੋਟਬੰਦੀ ਦੇ ਚਲਦੇ ਕੇਂਦਰ ਦੇਸ਼ ਵਿਚੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਤੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ। ਨੋਟਬੰਦੀ ਤੋਂ ਬਾਅਦ ਦੇਸ਼ ਭਰ ਵਿਚ ਕੈਸ਼ ਦੀ ਤੰਗੀ ਨੂੰ ਦੁੂਰ ਕਰਨ ਦੇ ਲਈ ਆਰ.ਬੀ.ਆਈ. ਨੇ ਨਵੇਂ ਨੋਟਾਂ ਦੀ ਛਪਾਈ ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਵਲੋਂ ਜਾਰੀ ਨਵੇਂ ਨੋਟ ਅਸਲ ਵਿਚ ਕਿੰਨੇ ਕੁ “ਮੇਕ ਇਨ ਇੰਡੀਆ” ਹਨ ਇਸ ਬਾਰੇ ਜਾਨਣਾ ਜਰੂਰੀ ਹੈ।
ਜਾਣਕਾਰੀ ਮੁਤਾਬਕ ਨਵੇਂ ਨੋਟਾਂ ਦੀ ਛਪਾਈ ਨੂੰ ਛੱਡ ਕੇ ਬਾਕੀ ਦਾ ਸਮਾਨ ਵਿਦੇਸ਼ ਤੋਂ ਮੰਗਵਾਇਆ ਜਾਂਦਾ ਹੈ। ਇਸ ਵਾਰ ਵੀ ਨੋਟ ਦੀ ਪ੍ਰਿੰਟਿਗ ਦੇ ਲਈ ਕਾਗਜ਼ ਬ੍ਰਿਟੇਨ ਤੋਂ ਮੰਗਵਾਇਆ ਜਾ ਰਿਹਾ ਹੈ ਤਾਂ ਧਾਗਾ ਇਟਲੀ, ਯੂਕ੍ਰੇਨ ਅਤੇ ਯੂ.ਕੇ. ਤੋਂ ਮੰਗਵਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਆਰ.ਬੀ.ਆਈ. ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਮੀਡੀਆ ਵਿਚ ਆਈ ਰਿਪੋਰਟ ਮੁਤਾਬਕ ਭਾਰਤ ਵਿਚ ਜਿੰਨੀ ਗਿਣਤੀ ਵਿਚ ਧਾਗਾ ਅਤੇ ਕਾਗਜ ਸੀ ਉਸ ਨਾਲ ਨਵੇਂ ਨੋਟਾਂ ਦੀ ਛਪਾਈ ਕਰ ਲਈ ਗਈ, ਪਰ ਦੇਸ਼ ਵਿਚ ਕੈਸ਼ ਦੀ ਤੰਗੀ ਨੂੰ ਦੇਖਦੇ ਸਰਕਾਰ ਨੂੰ ਸਾਰੀ ਸੱਮਗਰੀ ਵਿਦੇਸ਼ਾਂ ਤੋਂ ਮੰਗਵਾਉਣੀ ਪਈ। ਉਹਨਾਂ ਦੱਸਿਆ ਕਿ ਦੇਸ਼ ਭਰ ਵਿਚ ਆਰ.ਬੀ.ਆਈ. ਦੀ ਚਾਰ ਨੋਟ ਪ੍ਰਿੰਟਿੰਗ ਪ੍ਰੈਸ ਹਨ, ਜਿਹਨਾਂ ਵਿਚ 24 ਘੰਟੇ ਨੋਟ ਛਪਾਈ ਦਾ ਕੰਮ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਨਾਸਿਕ ਦੀ ਪ੍ਰਿੰਟਿੰਗ ਪ੍ਰੈਸ ਵਿਚ ਹਰ ਰੋਜ 90 ਲੱਖ ਰੁਪਏ ਦੇ ਨੋਟ ਛਾਪੇ ਜਾਂਦੇ ਹਨ। ਇਸੇ ਤਰ੍ਹਾਂ ਦੇਵਾਸ ਪ੍ਰੈਸ ‘ਚ 90 ਲੱਖ ਨੋਟ ਰੋਜਾਨਾ, ਮੈਸੂਰ ‘ਚ 4 ਕਰੋੜ ਅਤੇ ਪੱਛਮ ਬੰਗਾਲ ਵਿਚ ਵੀ 4 ਕਰੋੜ ਦੇ ਨੋਟ ਰੋਜਾਨਾ ਛਾਪੇ ਜਾ ਰਹੇ ਹਨ।