ਰੁਪਿਆਂ 'ਚ ਵਾਧੇ ਤੋਂ ਬਾਅਦ ਪੈਸਿਆਂ 'ਚ ਘਟੇ ਪੈਟ੍ਰੋਲ-ਡੀਜ਼ਲ ਦੇ ਰੇਟ
ਨਵੀਂ ਦਿੱਲੀ, 21 ਅਕਤੂਬਰ 2018 - ਲਗਾਤਾਰ ਤੇਜੀ ਨਾਲ ਪੈਟ੍ਰੋਲ ਤੇ ਡੀਜ਼ਲ ਦੇ ਰੇਟ ਵਧਣ ਮਗਰੋਂ ਅੱਜ ਇੰਨ੍ਹਾਂ 'ਚ ਕੁਝ ਗਿਰਾਵਟ ਆਈ ਹੈ।
ਅੱਜ ਦਿੱਲੀ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ 81.74 ਰੁਪਏ ਪ੍ਰਤੀ ਲੀਟਰ (0.25 ਰੁਪਏ ਘਟੇ) ਅਤੇ 75.19 ਰੁਪਏ ਪ੍ਰਤੀ ਲੀਟਰ (0.17 ਰੁਪਏ ਘਟੇ) ਹਨ। ਉਥੇ ਹੀ ਮੁੰਬਈ 'ਚ ਪੈਟ੍ਰੋਲ ਅਤੇ ਡੀਜ਼ਲ ਦੀ ਕੀਮਤ 87.21 ਰੁਪਏ (0.25 ਰੁਪਏ ਘੱਟ) ਅਤੇ 78.82 ਰੁਪਏ ਪ੍ਰਤੀ ਲੀਟਰ (0.18 ਰੁਪਏ ਘੱਟ) ਹੋ ਗਿਆ ਹੈ।