ਨਵੀਂ ਦਿੱਲੀ 21 ਜੁਲਾਈ 2018 - ਜੀਐਸਟੀ ਕੌਂਸਲ ਦੀ 28ਵੀਂ ਬੈਠਕ 'ਚ ਅੱਜ ਜਿਥੇ ਔਰਤਾਂ ਨੂੰ ਸੈਨੇਟਰੀ ਨੈਪਕੀਨਜ਼ ਨੂੰ ਟੈਕਸ ਰਹਿਤ ਕਰਨ ਉਪਰੰਤ ਰਾਹਤ ਦਿੱਤੀ ਗਈ ਉਥੇ ਹੀ ਘਰੇਲੂ ਵਸਤਾਂ 'ਚ ਵੀ ਜੀਐਸਟੀ ਦੀਆਂ ਦਰਾਂ 'ਚ ਕਟੌਤੀ ਕਰ ਦਿੱਤੀ ਗਈ ਹੈ। ਹੋਮ ਅੰਪਲਾਇਂਸ 'ਤੇ ਲੱਗਣ ਵਾਲੇ 28 % ਜੀਐਸਟੀ ਨੂੰ ਘੱਟ ਕੀਤਾ ਗਿਆ ਹੈ।
ਕਿਹੜੀਆਂ ਵਸਤਾਂ ਹੋਈਆਂ ਸਸਤੀਆਂ :-
ਇਲੈਕਟ੍ਰਾਨਿਕ ਚੀਜਾਂ 'ਚ ਕਟੌਤੀਹੋਈ ਹੈ, ਜਿਵੇਂ ਫਰਿੱਜ, ਵਾਸ਼ਿੰਗ ਮਸ਼ੀਨ, ਟੈਲੀਵੀਜ਼ਨ ਵਰਗੀਆਂ ਚੀਜ਼ਾਂ 'ਤੇ ਜੀਐਸਟੀ 28 % ਘਟਾ ਕੇ 18 % ਕਰ ਦਿੱਤਾ ਗਿਆ ਹੈ।
ਉਥੇ ਹੀ ਪੱਥਰ, ਲੱਕੜੀ ਅਤੇ ਸੰਗਮਰਮਰ ਤੋਂ ਬਣੀਆਂ ਦੇਵੀ ਦੇਵਤਾ ਦੀਆਂ ਮੂਰਤੀਆਂ 'ਤੇ ਜੀਐਸਟੀ ਖਤਮ ਕਰ ਦਿੱਤਾ ਗਿਆ।
ਹਜ਼ਾਰ ਰੁਪਏ ਤੱਕ ਕੋਈ ਵੀ ਜੁੱਤੀਆਂ 'ਤੇ 5 ਫੀਸਦ ਜੀਐਸਟੀ ਲੱਗੇਗਾ ਜੋ ਪਹਿਲਾਂ 500 ਰੁਪਇਆਂ ਦੀ ਜੁੱਤੀ 'ਤੇ 5 ਫੀਸਦ ਲਗਦਾ ਸੀ।
ਫੋਰਟੀਫਾਈਡ ਮਿਲਕ 'ਤੇ ਜੀਐਸਟੀ ਹਟਿਆ।
ਪੇਂਟ. ਫਰਿੱਜ, ਵੈਕਿਊਮ ਕਲੀਨਰ, 25 ਇੰਚ ਤੱਕ ਟੀਵੀ ਸੈੱਟ ਸਮੇਤ ਇੱਕ ਦਰਜਣ ਇਲੈਕਟ੍ਰੋਨਿਕ ਚੀਜ਼ਾਂ 'ਤ 28 % ਜੀਐਸਟੀ ਘਟਾ ਕੇ 18 % ਕੀਤਾ ਗਿਆ।
ਚੀਨੀ ਮਿੱਲਾਂ ਦੁਆਰਾ ਤੇਲ ਕੰਪਨੀਆਂ ਨੂੰ ਵੇਚੇ ਜਾਣ ਵਾਲੇ ੲਥਾਨਾਲ 'ਤੇ ਜੀਐਸਟੀ 18 % ਤੋਂ ਘਟਾ ਕੇ 5 ਫੀਸਦ ਕਰ ਦਿੱਤਾ ।
ਵਪਾਰੀਆਂ ਨੂੰ ਵੀ ਮਿਲੀ ਰਾਹਤ
ਛੋਟੇ ਵਪਾਰੀਆਂ ਨੂੰ ਰਿਟਰਨ ਪ੍ਰਕਿਰਿਆ 'ਚ ਬਦਲਾਅ ਕੀਤਾ ਗੀਆ ਹੈ। ਜਿਸਦੇ ਤਹਿਤ ੫ ਕਰੋੜ ਰੁਪਏ ਤੱਕ ਟਰਨੳਵਰ 'ਤੇ ਟੈਕਸ ਤਾਂ ਹਰ ਮਹੀਨੇ ਹੀ ਲੱਗੇਗਾ ਪਰ ਰਿਟਰਨ 3 ਮਹੀਨੇ 'ਚ ਇੱਕ ਵਾਰ ਭਰਨੀ ਹੋਵੇਗੀ। ਜੀਐਸਟੀ ਦੇਣ ਵਾਲੇ ਕਰੀਬ 93 ਫੀਸਦ ਲੋਕਾਂ ਵਪਾਰੀਆਂ ਨੂੰ ਇਸ ਨਾਲ ਰਾਹਤ ਮਿਲੇਗੀ।