ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਪਦੇ ਕਿਸਾਨ ਜੱਥੇਬੰਦੀਆਂ ਦੇ ਆਗੂ।
ਫ਼ਿਰੋਜ਼ਪੁਰ 30 ਮਈ (ਗੁਰਿੰਦਰ ਸਿੰਘ) ਕਿਸਾਨਾਂ ਤੋਂ ਕੌਡੀਆਂ ਦੇ ਭਾਅ ਖਰੀਦੀਆਂ ਸਬਜ਼ੀਆਂ, ਫਲਾਂ ਆਦਿ ਨੂੰ ਮਨਮਰਜ਼ੀ ਦੇ ਰੇਟਾਂ 'ਤੇ ਵੇਚਕੇ ਕਿਸਾਨਾਂ ਅਤੇ ਖਪਤਕਾਰਾਂ ਦੀ ਕੀਤੀ ਜਾ ਰਹੀ ਅੰਨ•ੀ ਲੁੱਟ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਨੇ ਲਾਮਬੰਦ ਹੁੰਦਿਆਂ ਮੋਰਚਾ ਖੋਲ• ਦਿੱਤਾ ਹੈ। ਕਿਸਾਨਾਂ ਵੱਲੋਂ ਕਾਸ਼ਤ ਕੀਤੀਆਂ ਸਬਜ਼ੀਆਂ ਅਤੇ ਫਲਾਂ ਦੇ ਰੇਟਾਂ ਨੂੰ ਰੈਗੂਲੇਟ ਕਰਨ ਅਤੇ ਖਰੀਦ ਤੇ ਵੇਚ ਦੇ ਰੇਟਾਂ ਵਿੱਚ ਤਾਲਮੇਲ ਬਣਾਉਣ ਲਈ ਕਮਿਸ਼ਨ ਸਥਾਪਤ ਕਰਨ, ਮਿੱਡ-ਡੇ ਮੀਲ ਰਸੋਈਆਂ ਵਿੱਚ ਸਬਜ਼ੀਆਂ, ਦਾਲਾਂ ਆਦਿ ਦੀ ਸਪਲਾਈ ਠੇਕੇਦਾਰਾਂ ਦੀ ਬਜਾਏ ਸਿੱਧੀ ਕਿਸਾਨਾਂ ਤੋਂ ਖਰੀਦ ਕਰਨ ਅਤੇ ਸ਼ਹਿਰਾਂ ਵਿੱਚ ਸਪਲਾਈ ਹੋ ਰਹੇ ਦੁੱਧ 'ਤੇ ਨਜ਼ਰ ਬਣਾਈ ਰੱਖਣ ਆਦਿ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਸਾਂਝੇ ਤੌਰ 'ਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਪਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਕਿਸਾਨਾਂ ਪਾਸੋਂ 5 ਰੁਪਏ ਖਰੀਦ ਕਰਕੇ ਰੇੜ•ੀਆਂ,ਫੜ•ੀਆਂ ਵਾਲਿਆਂ ਵੱਲੋਂ ਅੱਠ ਗੁਣਾ ਵੇਚੀਆਂ ਜਾ ਰਹੀਆਂ ਸਬਜ਼ੀਆਂ ਨੂੰ ਠੱਲ ਪਾਈ ਜਾਵੇ ਤਾਂ ਜੋ ਕਿਸਾਨ ਅਤੇ ਖਪਤਕਾਰ ਦੇ ਹੋਰ ਰਹੇ ਵਿੱਤੀ ਨੁਕਸਾਨ ਤੋਂ ਬਚਿਆ ਜਾ ਸਕੇ। ਵਫਦ ਨੇ ਡਿਪਟੀ ਕਮਿਸ਼ਨਰ ਤੋਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਆਪਣੀ ਪੈਦਾਵਾਰ ਸਿੱਧੀ ਬਜ਼ਾਰ ਵਿੱਚ ਵੇਚਣ ਵਾਸਤੇ ਸ਼ਹਿਰਾਂ ਵਿੱਚ ਢੁੱਕਵੀਂ ਥਾਂ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਤਾਂ ਕਿ ਕਿਸਾਨ ਆਪਣੀ ਪੈਦਾਵਾਰ ਦਾ ਕੁੱਝ ਹਿੱਸਾ ਆਪ ਸਿੱਧਾ ਹੀ ਗ੍ਰਾਹਕ ਨੂੰ ਵੇਚ ਸਕਣ।
ਡਿਪਟੀ ਕਮਿਸ਼ਨਰ ਨੂੰ ਮਿਲੇ ਵਫਦ ਨੇ ਮੰਗ ਕੀਤੀ ਕਿ ਫ਼ਿਰੋਜ਼ਪੁਰ ਵਿੱਚ ਜਦੋਂ ਸਬਜ਼ੀ ਮੰਡੀ ਵਿੱਚ ਕਿਸਾਨਾਂ ਵੱਲੋਂ ਲਿਆਂਦੀਆਂ ਸਬਜ਼ੀਆਂ ਕੌਡੀਆਂ ਦੇ ਭਾਅ ਵਿੱਕ ਰਹੀਆਂ ਹਨ ਤਾਂ ਉਸ ਵੇਲੇ ਸ਼ਹਿਰੀਆਂ ਵੱਲੋਂ ਜਦੋਂ ਇਹ ਹੀ ਸਬਜ਼ੀਆਂ ਖਰੀਦੀਆਂ ਜਾਂਦੀਆਂ ਹਨ ਤਾਂ ਉਹਨਾਂ ਦੇ ਰੇਟ ਅਸਮਾਨੀ ਚੜ•ੇ ਹੁੰਦੇ ਹਨ। ਉਨਾਂ ਮੰਗ ਕੀਤੀ ਕਿ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਰਾਹੀਂ ਆਪਣੀ ਨਜ਼ਰਸਾਨੀ ਵਿੱਚ ਸਬਜ਼ੀਆਂ ਤੇ ਫਲਾਂ ਦੇ ਰੇਟ ਰੈਗੂਲਰ ਕੀਤੇ ਜਾਣ, ਰੇੜ•ੀ ਤੇ ਫੜ•ੀ ਵਾਲਿਆਂ ਲਈ ਜ਼ਰੂਰੀ ਹੋਵੇ ਕਿ ਸਬਜ਼ੀਆਂ ਅਤੇ ਫਲ ਜਿਸ ਰੇਟ ਉੱਪਰ ਉਹ ਮੰਡੀ ਵਿੱੱਚੋਂ ਖਰੀਦਦੇ ਹਨ, ਉਸ ਵਿੱਚ 50 ਪ੍ਰਤੀਸ਼ਤ ਮੁਨਾਫਾ ਜੋੜ ਕੇ ਵੇਚ ਸਕਣ ਜਦੋਂ ਕਿ ਉਹਨਾਂ ਵੱਲੋਂ ਹੁਣ 5 ਰੁਪਏ ਪ੍ਰਤੀ ਕਿਲੋ ਖਰੀਦ ਕੀਤੀ ਸਬਜ਼ੀ ਨੂੰ 30 ਤੋਂ 40 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਉਨ•ਾਂ ਇਹ ਵੀ ਮੰਗ ਕੀਤੀ ਕਿ ਜ਼ਰੂਰੀ ਕੀਤਾ ਜਾਵੇ ਕਿ ਜੇਕਰ ਖਪਤਕਾਰ ਨੂੰ ਜੋ ਵਸਤ 40 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਤਾਂ ਉਸਦੇ ਕਿਸਾਨ ਨੂੰ ਵੀ ਘੱਟੋ ਘੱਟ 20 ਰੁਪਏ ਜ਼ਰੂਰ ਮਿਲਣੇ ਚਾਹੀਦੇ ਹਨ।
ਆਪਣੇ ਮੰਗ ਪੱਤਰ ਵਿੱਚ ਕਿਸਾਨ ਜੱਥੇਬੰਦੀਆਂ ਮੰਗ ਕੀਤੀ ਕਿ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿੱਚ ਆਉਂਦੇ ਦੁੱਧ ਬਾਰੇ ਸਿਹਤ ਵਿਭਾਗ ਸਮੇਤ ਬਾਕੀ ਸਬੰਧਤ ਵਿਭਾਗਾਂ ਨੂੰ ਪੂਰੀ ਜਾਣਾਕਰੀ ਹੋਵੇ ਕਿ ਉਹ ਦੁੱਧ ਕਿਥੋਂ ਤੇ ਕਿਸ ਏਜੰਸੀ ਜਾਂ ਦੋਧੀ ਰਾਹੀਂ ਆ ਰਿਹਾ ਹੈ ਕਿਉਂਕਿ ਮੰਗ ਅਤੇ ਪੈਦਾਵਾਰ ਵਿੱਚ ਆਏ ਅੰਤਰ ਕਾਰਨ ਬਜ਼ਾਰ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਸਪਲਾਈ ਹੋ ਰਿਹਾ ਹੈ ਜਿਸ ਨਾਲ ਕਿਸਾਨ ਅਤੇ ਖਪਤਕਾਰ ਦੋਹਾਂ ਦਾ ਮਾਲੀ ਅਤੇ ਸਰੀਰਕ ਨੁਕਸਾਨ ਹੋ ਰਿਹਾ ਹੈ। ਵਫਦ ਵਿੱਚ ਵਿੱਚ ਹਰਨੇਕ ਸਿੰਘ ਮਹਿਮਾ ਜ਼ਿਲ•ਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ), ਦਰਸ਼ਨ ਸਿੰਘ ਕੜਮਾ ਬਲਾਕ ਪ੍ਰਧਾਨ, ਗੁਲਜ਼ਾਰ ਸਿੰਘ ਘੱਲ ਖੁਰਦ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਲਖਵਿੰਦਰ ਸਿੰਘ ਸ਼ਹਿਜਾਦੀ, ਜਗਤਾਰ ਸਿੰਘ ਰੋੜਾਂਵਾਲਾ, ਜਗਦੀਪ ਸਿੰਘ, ਸੁਖਦੇਵ ਸਿੰਘ ਆਸਲਾਂ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਦੇਵ ਸਿੰਘ ਜੀਰਾ ਪੰਜਾਬ ਆਗੂ ਅਤੇ ਅਵਤਾਰ ਸਿੰਘ ਫੈਰੋਕੇ, ਜ਼ਿਲ•ਾ ਪ੍ਰਧਾਨ ਫ਼ਿਰੋਜ਼ਪੁਰ, ਸੁਖਵਿੰਦਰ ਸਿੰਘ ਬਿੱਟੂ ਬਲਾਕ ਪ੍ਰਧਾਨ ਮਮਦੋਟ, ਬਲਜੀਤ ਸਿੰਘ ਸ਼ਹਿਜਾਦੀ ਬਲਾਕ ਪ੍ਰਧਾਨ ਆਦਿ ਸ਼ਾਮਲ ਸਨ।