ਪੰਜਾਬ ਦੇ ਸਮਾਲ ਫਾਇਨਾਂਸ ਬੈਂਕ ਨੇ ਆਪਣੀ 100ਵੀਂ ਬਰਾਂਚ ਖੋਲ੍ਹੀ- ਮਨਪ੍ਰੀਤ ਬਾਦਲ ਨੇ ਕੀਤਾ ਉਦਘਾਟਨ
ਚੰਡੀਗੜ੍ਹ, 24 ਅਪ੍ਰੈਲ , 2018 : ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਵੱਲੋਂ 1999 ਵਿਚ ਸ਼ੁਰੂ ਕੀਤੇ ਗਏ ਪੰਜਾਬ ਦੇ ਸਮਾਲ ਫਾਈਨਾਂਸ ਬੈਂਕ ਨੇ ਆਪਣੀ 100ਵੀਂ ਬਰਾਂਚ ਲੁਧਿਆਣੇ ਦੇ ਸੁੰਦਰ ਨਗਰ ਵਿਚ ਖੋਲ੍ਹੀ।
ਇਸ ਬਰਾਂਚ ਦਾ ਉਦਘਾਟਨ ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਚੰਡੀਗੜ੍ਹ ਵਿਚ ਕੀਤੇ ਗਏ ਵਿਸ਼ੇਸ਼ ਸਮਾਗਮ ਵਿਚ ਬਟਨ ਦੱਬਕੇ ਕੀਤਾ .
ਇਸ ਮੌਕੇ ਬੈਂਕ ਦੇ ਚੇਅਰਮੈਨ ਖ਼ੁਦ ਅਮਰਜੀਤ ਸਿੰਘ ਸਮਰਾ ਅਤੇ ਬੈਂਕ ਦੇ ਐੱਮ ਡੀ ਸਰਵਜੀਤ ਸਿੰਘ ਸਮਰਾ ਵੀ ਮੌਜੂਦ ਸਨ .
ਇਸ ਸਮਾਗਮ ਵਿੱਚ ਪੰਜਾਬ ਦੇ ਕਈ ਸੀਨੀਅਰ ਵਜ਼ੀਰ ਨੇਤਾ, ਐਮਐਲਏ. ਐਮਪੀ ਅਤੇ ਵੱਖ ਵੱਖ ਵੱਖ ਵੱਖ ਅਦਾਰਿਆਂ ਦੇ ਨੁਮਾਇੰਦੇ ਮੌਜੂਦ ਸਨ .ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਸਮਰਾ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਇਸ ਗੱਲ ਤੇ ਖ਼ੁਸ਼ੀ ਜ਼ਹਿਰ ਕੀਤੀ ਕਿ ਪੰਜਾਬ ਦਾ ਇਹ ਬੈਂਕ ਲੋਕਾਂ ਦੀ ਸੇਵਾ ਹੀ ਨਹੀਂ ਕਰ ਰਿਹਾ ਸਗੋਂ ਰਾਜ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰ ਰਿਹਾ ਹੈ.
ਉਨ੍ਹਾਂ ਇੱਕ ਬੜਾ ਦਿਲਚਸਪ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਚਲਾਈ ਜਾ ਰਹੀ ਬੱਸ ਕੰਪਨੀ ਚਲਾਈ ਜਾ ਰਹੀ ਬੱਸ ਕੰਪਨੀ ਲਈ ਸਮਰਾ ਪਰਿਵਾਰ ਦੀ ਫਾਈਨਾਂਸ ਕੰਪਨੀ ਤੋਂ ਕਰਜ਼ਾ ਲਿਆ ਜਾਂਦਾ ਰਿਹਾ ਸੀ .ਇਸ ਲਈ ਸਮਰਾ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰ ਦਾ ਰਿਸ਼ਤਾ ਪੰਜਾਹ ਸਾਲ ਪੁਰਾਣਾ ਹੈ. ਉਨ੍ਹਾਂ ਇਹ ਉਮੀਦ ਜ਼ਾਹਿਰ ਕੀਤੀ ਕਿ ਇਹ ਬੈਂਕ ਹੋਰ ਵਿਕਾਸ ਕਰੇਗਾ ਅਤੇ ਵਧੇਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗਾ.
ਬੈਂਕ ਦੇ ਐੱਮਡੀ ਸਰਵਜੀਤ ਸਿੰਘ ਸਮਰਾ ਨੇ ਬੈਂਕ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਵਿਕਾਸ ਤੇ ਝਾਤ ਪੁਆਈ .ਉਨ੍ਹਾਂ ਦੱਸਿਆ ਕਿ ਕਿ ਇਸ ਬੈਂਕ ਨੂੰ ਹੁਣ ਬੇਸ਼ੱਕ ਪੰਜਾਬ ਤੋਂ ਬਾਹਰ ਬਰਾਂਚਾਂ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ ਪਰ ਫਿਰ ਵੀ ਪਰ ਫਿਰ ਵੀ ਬੈਂਕ ਦਾ ਮੁੱਖ ਕਾਰੋਬਾਰ ਪੰਜਾਬ ਵਿੱਚ ਹੀ ਹੈ .ਪੰਜਾਬ ਵਿੱਚ ਵੀ 50 ਦੇ ਕਰੀਬ ਬਰਾਂਚਾਂ ਦਿਹਾਤੀ ਖੇਤਰ ਵਿੱਚ ਹਨ ਅਤੇ ਹੁਣ ਤੱਕ ਦੋ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਵੀ ਰੁਜ਼ਗਾਰ ਵੀ ਦਿੱਤਾ ਜਾ ਚੁੱਕਾ ਹੈ .ਉਨ੍ਹਾਂ ਆਪਣੇ ਬੈਂਕ ਦੀ ਕਾਰਗੁਜ਼ਾਰੀ ਦਾ ਪੂਰਾ ਵੇਰਵਾ ਇਸ ਮੌਕੇ ਪੇਸ਼ ਕੀਤਾ ਅਤੇ ਦੱਸਿਆ ਕਿ ਕਿ ਅਗਲੇ ਕੁਝ ਸਮੇਂ ਦੌਰਾਨ 1700 ਹੋਰ ਨੌਜਵਾਨਾਂ ਨੂੰ ਬੈਂਕ ਦੇ ਵਿੱਚ ਰੁਜ਼ਗਾਰ ਦੇਣ ਦੀ ਤਜਵੀਜ਼ ਹੈ .
ਇਸ ਮੌਕੇ ਮੌਜੂਦ ਹਸਤੀਆਂ ਵਿਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਕੈਬਨਿਟ ਮੰਤਰੀ .ਤ੍ਰਿਪਤ ਰਾਜਿੰਦਰ ਸਿੰਘ ਬਾਜਵਾ . ਸਾਧੂ ਸਿੰਘ ਧਰਮਸੋਤ ਬਲਬੀਰ ਸਿੰਘ ਸਿੱਧੂ .ਰਾਣਾ ਗੁਰਮੀਤ ਸਿੰਘ ਸੋਢੀ ਐੱਮ ਪੀ ਸੰਤੋਖ ਚੌਧਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸਾਬਕਾ ਵਜ਼ੀਰ ਤੇਜ਼ ਪ੍ਰਕਾਸ਼ ਸਿੰਘ , ਐਮ ਐਲ ਏ ਅਮਰੀਕ ਸਿੰਘ ਸਮਰਾਲਾ, ਗੁਰਕੀਰਤ ਸਿੰਘ , ਪਰਮਿੰਦਰ ਪਿੰਕੀ , ਰਾਕੇਸ਼ ਪਾਂਡੇ ਅਤੇ ਹੋਰ ਕਈ ਵਿਧਾਇਕ ਅਤੇ ਨੇਤਾ ਵੀ ਸ਼ਾਮਿਲ ਸਨ .
ਇਸ ਪ੍ਰੋਗਰਾਮ ਦਾ ਉਦਘਾਟਨ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮਲ ਹੋਣਾ ਸੀ ਪਰ ਐਨ ਮੌਕੇ ਤੇ ਉਨ੍ਹਾਂ ਦੇ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ ਜਿਸ ਲਈ ਮਨਪ੍ਰੀਤ ਸਿੰਘ ਬਾਦਲ ਨੇ ਉੱਥੇ ਹਾਜ਼ਰ ਲੋਕਾਂ ਤੋਂ ਮਾਫ਼ੀ ਮੰਗੀ .