← Go Back
ਅੰਤਰਰਾਸ਼ਟਰੀ ਮੇਕਅਪ ਆਰਟਿਸਟ ਯੂ.ਵੀ ਘਈ ਐਮ.ਡੀ. ਹਰਪ੍ਰੀਤ ਕੌਰ ਗੁਰਨਾਂ ਨੂੰ ਸਰਟੀਫਿਕੇਟ ਸੌਂਪਦੇ ਹੋਏ ।
ਦੀਦਾਰ ਗੁਰਨਾ ਫਤਿਹਗੜ੍ਹ ਸਾਹਿਬ, 7 ਅਕਤੂਬਰ, 2017 : ਅੰਤਰਰਾਸ਼ਟਰੀ ਮੇਕਅਪ ਆਰਟਿਸਟ ਯੂ.ਵੀ ਘਈ ਵੱਲੋਂ ਹੋਈ ਇਕ ਬਿਊਟੀ ਮੀਟ ਦੌਰਾਨ ਸਰਹਿੰਦ ਸਥਿਤ ਗੋਲਡਨ ਟੱਚ ਸੈਲੂਨ ਦੀ ਐਮ.ਡੀ. ਹਰਪ੍ਰੀਤ ਕੌਰ ਗੁਰਨਾਂ ਨੂੰ ਬੈੱਸਟ ਬਿਉਟੀਸ਼ੀਅਨ ਦਾ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ । ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ.ਡੀ. ਸ਼੍ਰੀਮਤੀ ਗੁਰਨਾਂ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸੈਲੂਨ ਤੇ ਪਾਰਲਰ ਦੇ ਖੇਤਰ ਵਿਚ ਨਕਲੀ ਤੇ ਹਾਈ ਕੈਮੀਕਲ ਉਤਪਾਦਾਂ ਦੀ ਭਰਮਾਰ ਹੈ, ਇਨ੍ਹਾਂ ਦੀ ਵਰਤੋਂ ਨਾਲ ਸਕਿਨ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ, ਜਿਨ੍ਹਾਂ ਤੋਂ ਬਚਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਉਹ ਜਿਹੜੇ ਉਤਪਾਦਾਂ ਦੀ ਵਰਤੋਂ ਕਰਦੇ ਹਨ ਉਹ ਬੇਸ਼ੱਕ ਥੋੜ੍ਹੇ ਮਹਿੰਗੇ ਹਨ ਪਰ ਉਹ ਸਕਿਨ ਫ੍ਰੈਂਡਲੀ ਹੋਣ ਕਾਰਨ ਲੜਕੀਆਂ ਦੀ ਸਕਿਨ ਨੂੰ ਲੰਬੇ ਸਮੇਂ ਤੱਕ ਸੁੰਦਰ ਬਣਾਈ ਰੱਖਦੇ ਹਨ । ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਸੈਂਕੜੇ ਦੁਲਹਨਾਂ ਨੂੰ ਤਿਆਰ ਕਰ ਚੁੱਕੇ ਹਨ ਤੇ ਉਨ੍ਹਾਂ ਵੱਲੋਂ ਨਿਭਾਈਆਂ ਚੰਗੀਆਂ ਸੇਵਾਵਾਂ ਬਦਲੇ ਹੀ ਅੱਜ ਉਨ੍ਹਾਂ ਨੂੰ ਇਹ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਦੀਦਾਰ ਸਿੰਘ ਗੁਰਨਾਂ ਵੀ ਮੌਜੂਦ ਸਨ ।
Total Responses : 936