ਪਿੰਡ ਮਲਕਪੁਰ ਵਿਖੇ ਹੋਏ ਬੈਂਕ ਦੇ ਸਮਾਗਮ ਵਿਚ ਸ਼ਾਮਲ ਹੋਣ ਸਮੇਂ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਅਰੁਣ ਕੁਮਾਰ ਸ਼ਰਮਾ ਅਤੇ ਹੋਰ ਅਧਿਕਾਰੀ।
ਖਰੜ, 12 ਸਤੰਬਰ, 2017 : ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਅਰੁਣ ਕੁਮਾਰ ਸ਼ਰਮਾ ਨੇ ਕਿਹਾ ਕਿ ਸਤੰਬਰ 2005 ਵਿਚ ਪੰਜਾਬ ਦੇ ਤਿੰਨ ਮੋਹਰੀ ਬੈਕਾਂ ਨੂੰ ਮਿਲਾ ਕੇ ਪੰਜਾਬ ਗ੍ਰਾਮੀਣ ਬੈਂਕ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਸ ਸਮੇ ਬੈਂਕ ਦੀਆਂ 147 ਸਾਖਾਵਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਇਸ ਸਮੇਂ ਬੈਂਕ ਦੀਆਂ ਸਖਾਵਾਂ ਦੀ ਗਿਣਤੀ 285 ਹੋ ਗਈ ਹੈ। ਉਹ ਅੱਜ ਨੇੜਲੇ ਪਿੰਡ ਮਲਕਪੁਰ ਵਿਖੇ ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ਖਰੜ ਦੇ 13ਵੇਂ ਸਲਾਨਾ ਸਥਾਪਨਾ ਦਿਵਸ ਮੌਕੇ ਬੈਂਕ ਦੇ ਗਾਹਕਾਂ, ਕਿਸਾਨਾਂ, ਸੈੱਲਫ਼ ਹੈਲਪ ਗਰੁੱਪ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਅੱਗੇ ਕਿਹਾ ਕਿ ਜਦੋਂ ਬੈਂਕ ਦੀ ਸਭਾਨਾ ਕੀਤੀ ਗਈ ਸੀ ਉਸ ਸਮੇਂ ਬੈਂਕ ਦਾ ਕਾਰੋਬਾਰ 1384 ਕਰੋੜ ਰੁਪਏ ਦਾ ਸੀ ਤੇ ਹੁਣ 31-3-2017 ਤੱਕ ਵੱਧ ਕੇ 10 ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰ ਚੁੱਕਾ ਹੈ ਅਤੇ ਮਾਰਚ 2018 ਤੱਕ 12000 ਕਰੋੜ ਦੇ ਕਾਰੋਬਾਰ ਦਾ ਟੀਚਾ ਪਾਰ ਕਰਨ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ। ਇਹ ਜਾਣਕਾਰੀ ਪੰਜਾਬ ਗ੍ਰਾਮੀਣ ਬੈਂਕ ਖਰੜ ਸ਼ਾਖਾ ਦੇ 13ਵੇਂ ਸਥਾਪਨਾ ਦਿਵਸ ਮੌਕੇ ਬੈਂਕ ਦੇ ਗਾਹਕਾਂ ਨੂੰ ਸੰਬੋਧਨ ਕਰਦਿਆ ਦਿੱਤੀ।
ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਅਰੁਣ ਕੁਮਾਰ ਸ਼ਰਮਾ ਨਵੀਂ ਗੱਡੀ ਦੀਆਂ ਚਾਬੀਆਂ ਸੌਂਪਦੇ ਹੋਏ, ਨਾਲ ਬੈਂਕ ਦੇ ਰਿਜਨਲ ਮੈਨੇਜਰ ਪੀ.ਐਸ.ਮਿੱਤਲ ਅਤੇ ਹੋਰ।
ਬੈਂਕ ਚੇਅਰਮੈਨ ਨੇ ਅੱਗੇ ਕਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਅਜੋਕੇ ਯੁੱਗ ਵਿਚ ਬੈਂਕਿੰਗ ਨਾਲ ਸਬੰਧਿਤ ਮੋਬਾਈਲ ਬੈਂਕਿੰਗ, ਈ ਕਾਮਰਸ ਵਰਗੀਆਂ ਸੇਵਾਵਾਂ, ਪੀ.ਜੀ.ਬੀ.ਐਮ.ਬੈਂਕਿੰਗ ਐਪ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਬੈਂਕ ਆਪਣੇ ਗਾਹਕਾਂ ਨੂੰ ਭੀਮ ਅਤੇ ਹੋਰ ਸੇਵਾਵਾਂ ਆਪਣੇ ਗਾਹਕਾਂ ਨੂੰ ਪ੍ਰਦਾਨ ਕਰਨ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਨੂੰ ਅਟੱਲ ਪੈਨਸ਼ਨ ਯੋਜਨਾ ਵਿਚ ਅਹਿਮ ਯੋਗਦਾਨ ਹੋਣ ਕਰਕੇ ਇਸ ਨੂੰ ਸਕੀਮ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ। ਬੈਂਕ ਦੇ ਰਿਜਨਲ ਮੈਨੇਜਰ ਪੀ.ਐਸ.ਮਿੱਤਲ ਨੇ ਬੈਂਕ ਦੀਆਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਡੇਬਿਟ ਕਾਰਡ ਸਮੇਤ ਹੋਰ ਸਕੀਮਾਂ ਬਾਰੇ ਦੱਸਿਆ। ਬੈਂਕ ਵੱਲੋਂ ਅੱਜ ਨਵੇਂ ਬਣਾਏ ਗਏ 13 ਸੈਲਪ ਗਰੁੱਪ ਨੂੰ ਪ੍ਰਵਾਨਗੀ ਪੱਤਰ ਅਤੇ ਕਿਸਾਨਾਂ ਨੂੰ 6.5 ਕਰੋੜ ਰੁਪਏ ਦੇ ਕਰਜ਼ੇ ਦੇ ਚੈੱਕ ਅਤੇ ਪ੍ਰਵਾਨਗੀ ਪੱਤਰ ਵੀ ਦਿੱਤੇ ਗਏ।
ਇਸ ਮੌਕੇ ਸੰਜੀਵ ਕੁਮਾਰ ਡੀ.ਡੀ.ਐਮ.ਨਬਾਰਡ, ਸ਼ਾਖਾ ਖਰੜ ਦੇ ਮੈਨੇਜਰ ਅਮਨਦੀਪ ਸਿੰਘ, ਮਿਸ.ਦੀਪਤੀ ਮੋਹਾਲੀ, ਅਸ਼ਵਨੀ ਕੁਮਾਰ, ਗੁਰਮਿੰਦਰ ਸਿੰਘ, ਰਾਜੇਸ਼ ਧਵਨ, ਦਵਾਰਿਕ ਦਾਸ, ਹਰਿੰਦਰ ਸਿੰਘ, ਜਸਵੰਤ ਸਿੰਘ, ਸਤੀਸ਼ ਕੁਮਾਰ, ਸਤਿੰਦਰਪਾਲ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਪ੍ਰੇਮ ਸਿੰਘ, ਸੰਜੀਵ ਕੁਮਾਰ ਰੂਬੀ, ਸੁਰਮੁੱਖ ਸਿੰਘ ਸਾਬਕਾ ਸਰਪੰਚ, ਪਿੰਡ ਦੇ ਸਰਪੰਚ ਗੁਰਭਾਗ ਸਿੰਘ ਸਮੇਤ ਪਿੰਡਾਂ ਦੇ ਸਰਪੰਚ, ਕਿਸਾਨ, ਬੈਂਕ ਗਾਹਕ, ਸੈੱਲਫ਼ ਹੈਲਪ ਗਰੁੱਪ ਦੇ ਅਹੁਦੇਦਾਰ ਹਾਜ਼ਰ ਸਨ।