← Go Back
ਨਵੀਂ ਦਿੱਲੀ, 11 ਜੁਲਾਈ, 2017 : ਕਤਰ ਦੀ ਜਹਾਜ਼ ਸੇਵਾ ਕੰਪਨੀ ਕਤਰ ਏਅਰਵੇਜ਼ ਨੇ ਆਪਣੇ ਸਾਰੇ ਨੈੱਟਵਰਕਾਂ ਤੇ ਟਿਕਟ ਵਿਚ 50 ਫੀਸਦੀ ਤੱਕ ਦੀ ਛੂਟ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਇਥੇ ਦੱਸਿਆ ਕਿ ਸਕਾਈਟਰੈਕਸ ਵਲੋਂ ਦੁਨੀਆ ਦੀ ਸਰਵਸ਼੍ਰੇਸ਼ਠ ਏਅਰਲਾਈਨ ਦੇ ਖਿਤਾਬ ਨਾਲ ਨਵਾਜ਼ੇ ਜਾਣ ਦੇ ਮੌਕੇ ਤੇ ਉਸ ਨੇ ਇਹ ਪੇਸ਼ਕਸ਼ ਕੀਤੀ ਹੈ। ਉਸ ਨੇ ਦੱਸਿਆ ਕਿ ਆਫਰ ਦੇ ਤਹਿਤ 31 ਮਾਰਚ 2018 ਤੱਕ ਦੀ ਯਾਤਰਾ ਲਈ 10 ਜੁਲਾਈ ਤੋਂ 19 ਜੁਲਾਈ ਦੇ ਵਿਚਕਾਰ ਟਿਕਟ ਬੁੱਕ ਕਰਵਾਈ ਜਾ ਸਕੇਗੀ। ਉਸ ਨੇ ਦੱਸਿਆ ਕਿ ਇਸ ਆਫਰ ਦੇ ਤਹਿਤ ਉਸ ਦੇ ਨੈੱਟਵਰਕ ਤੇ ਕਿਸੇ ਵੀ ਰੂਟ ਦੇ ਲਈ ਟਿਕਟ ਬੁੱਕ ਕੀਤੀ ਜਾ ਸਕੇਗੀ।
Total Responses : 267