← Go Back
ਸ਼ਿਮਲਾ, 27 ਅਪ੍ਰੈਲ 2017 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਡਾਣ ਯੋਜਨਾ ਦੇ ਤਹਿਤ ਅੱਜ ਸ਼ਿਮਲਾ ਦਿੱਲੀ ਰੂਟ 'ਤੇ ਦੇਸ਼ ਦੀ ਸਭ ਤੋਂ ਸਸਤੀ ਘਰੇਲੂ ਹਵਾਈ ਸੇਵਾਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਛੋਟੇ ਸ਼ਹਿਰਾਂ ਤੇ ਸੈਰ ਸਪਾਟਾ ਕੇਂਦਰਾਂ ਤੋਂ ਵੀ ਉਡਾਣਾਂ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਹਵਾਈ ਚੱਪਲ ਵਾਲੇ ਵੀ ਹਵਾਈ ਜਹਾਜ਼ 'ਚ ਹੋਣਗੇ। ਇਸ ਯੋਜਨਾ ਤਹਿਤ 500 ਕਿਲੋਮੀਟਰ ਤੱਕ ਦੀਆਂ ਉਡਾਣਾਂ ਦਾ ਕਿਰਾਇਆ 2500 ਰੁਪਏ ਹੋਵੇਗਾ। ਮੋਦੀ ਨੇ ਕਿਹਾ ਕਿ ਭਾਰਤ 'ਚ ਹਵਾਈ ਸੇਵਾ ਦੇ ਵਿਸਤਾਰ ਲਈ ਕਾਫੀ ਮੌਕੇ ਹਨ। ਹਵਾਈ ਸਰਕੁਲਰ ਰੂਟ ਬਣੇਗਾ ਤਾਂ ਸਿੱਖ ਯਾਤਰੀ ਇਸ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਅਗਲੇ ਇਕ ਸਾਲ 'ਚ 30 ਤੋਂ 35 ਹਵਾਈ ਅੱਡਿਆਂ ਨਾਲ ਸੰਪਰਕ ਜੋੜਿਆ ਜਾਵੇਗਾ।
Total Responses : 189