ਚੰਡੀਗੜ੍ਹ, 23 ਮਾਰਚ, 2017 : ਭੋਜਨ ਪ੍ਰੇਮੀਆਂ ਦੇ ਲਈ ਇੱਕ ਵਧੀਆ ਖਬਰ ਹੈ। ਅੰਬਾਲਾ ਦਾ ਅਸਲੀ ਪੂਰਨ ਸਿੰਘ ਦਾ ਢਾਬਾ ਸੈਕਟਰ 40, ਚੰਡੀਗੜ੍ਹ 'ਚ ਖੁੱਲ੍ਹ ਗਿਆ ਹੈ, ਜਿੱਥੇ ਅੰਬਾਲਾ ਜਿਹੇ ਸਾਰੇ ਪਕਵਾਨ ਪਰੋਸੇ ਜਾਣਗੇ। ਜਿਕਰਯੋਗ ਹੈ ਕਿ ਅੰਬਾਲਾ ਦਾ ਪੂਰਨ ਸਿੰਘ ਦਾ ਢਾਬਾ ਆਪਣੇ ਖਾਸ ਸਵਾਦ ਦੇ ਲਈ ਉਸ ਸ਼ਹਿਰ 'ਚ ਹੀ ਨਹੀਂ, ਸਗੋਂ ਪੂਰੇ ਉੱਤਰ ਭਾਰਤ 'ਚ ਮਸ਼ਹੂਰ ਹੈ। ਇਸਦੀ ਪ੍ਰਸ਼ੰਸਾ ਕਈ ਮਸ਼ਹੂਰ ਲੋਕ, ਇੱਥੋਂ ਤੱਕ ਕਿ ਸੈਲੀਬ੍ਰਿਟੀ ਸ਼ੈਫ ਸੰਜੀਵ ਕਪੂਰ ਵੀ ਕਰ ਚੁੱਕੇ ਹਨ। ਐਨਾ ਹੀ ਨਹੀਂ, ਇਸ ਢਾਬੇ ਨੂੰ ਐਨਡੀਟੀਵੀ ਫੇਮ ਵਾਲੇ ਰਾਸ਼ਟਰੀ ਪੱਧਰ ਦੇ ਫੂਡ ਰਾਈਟਰ ਵਿਨੋਦ ਦੂਆ ਆਪਣੇ ਪ੍ਰਸਿੱਧ ਟੀਵੀ ਸ਼ੋਅ 'ਹਾਈਵੇ ਆਨ ਮਾਈ ਪਲੇਟ' ਵਿਚ ਕਵਰ ਕਰ ਚੁੱਕੇ ਹਨ।
ਉਸੇ ਪ੍ਰਸਿੱਧ ਈਟਿੰਗ ਜੁਆਇੰਟ ਦੀ ਇੱਕ ਬ੍ਰਾਂਚ ਚੰਡੀਗੜ੍ਹ 'ਚ ਖੁੱਲ੍ਹ ਚੁੱਕੀ ਹੈ, ਜਿੱਥੇ ਭੋਜਨ ਪ੍ਰੇਮੀਆਂ ਨੂੰ ਪੂਰਨ ਸਿੰਘ ਦਾ ਸਵਾਦਿਸ਼ਟ ਭੋਜਨ ਸਰਵ ਕੀਤਾ ਜਾਵੇਗਾ।
ਇਸ ਆਊਟਲੇਟ ਦਾ ਨਾਂਅ ਢਾਬਾ ਜ਼ਰੂਰ ਹੈ, ਪਰ ਅਸਲ 'ਚ ਇਹ ਢਾਬੇ ਦਾ ਇੱਕ ਅਧੁਨਿਕ ਅਵਤਾਰ ਹੈ। ਇਸ ਰੈਸਟੋਰੈਂਟ 'ਚ ਪੂਰਨ ਸਿੰਘ ਦੇ ਢਾਬੇ ਵਾਲੀਆਂ ਸਾਰੀਆਂ ਸਵਾਦਿਸ਼ਟ ਚੀਜਾਂ ਖਾਣ ਨੂੰ ਮਿਲਣਗੀਆਂ। ਚੰਡੀਗੜ੍ਹ 'ਚ ਇਸਨੂੰ ਲੈ ਕੇ ਆਏ ਹਨ ਐਚਐਮ ਫੂਡਸ ਦੇ ਜੋਗਿੰਦਰਪਾਲ ਸ਼ਰਮਾ ਅਤੇ ਸ਼ਹਿਰ 'ਚ ਇਸਨੂੰ ਚਲਾਉਣ ਦੀ ਜਿੰਮੇਦਾਰੀ ਲਈ ਹੈ ਪੁਸ਼ਪ ਬਹਿਲ ਅਤੇ ਸੰਜੇ ਕਪੂਰ ਨੇ।
ਢਾਬੇ ਦੇ ਸੰਚਾਲਕ ਪੁਸ਼ਪ ਬਹਿਲ ਨੇ ਦੱਸਿਆ, 'ਅਸੀਂ ਪੂਰਨ ਸਿੰਘ ਜੀ ਦੀ ਅਸਲੀ ਰੈਸਪੀ ਚੰਡੀਗੜ੍ਹ ਲੈ ਕੇ ਆਏ ਹਾਂ। ਇਨ੍ਹਾਂ ਦੀ ਪ੍ਰਸਿੱਧ ਡਿਸ਼ 'ਮੁਰਗ ਤਰੀਵਾਲਾ' ਅਤੇ 'ਕਰੀ ਮੀਟ' ਨੂੰ ਤਿਆਰ ਕਰਨ ਦੇ ਲਈ ਅਸੀਂ ਸਾਰੇ ਮਸਾਲੇ ਅਤੇ ਸਮੱਗਰੀ ਅੰਬਾਲਾ ਤੋਂ ਹੀ ਮੰਗਾਵਾਂਗੇ। ਸਾਡੇ ਸ਼ੈਫ ਨੂੰ ਅੰਬਾਲਾ ਦੇ ਮਾਹਿਰਾਂ ਨੇ ਹੀ ਟ੍ਰੇਨਿੰਗ ਦਿੱਤੀ ਹੈ, ਤਾਂ ਕਿ ਭੋਜਨ 'ਚ ਉਹੀ ਸਵਾਦ ਮਿਲੇ।'
ਚੰਡੀਗੜ੍ਹ 'ਚ ਪੂਰਨ ਸਿੰਘ ਦਾ ਢਾਬਾ ਅੰਬਾਲਾ ਵਾਲੇ ਆਊਟਲੇਟ 'ਚ ਮਸ਼ਹੂਰ ਡਿਸ਼ੇਜ ਦੀ ਵਿਸਤਰਿਤ ਰੇਂਜ ਮਿਲੇਗੀ। ਸੰਜੇ ਕਪੂਰ ਨੇ ਦੱਸਿਆ, 'ਇੱਥੇ ਮਟਨ ਐਨਾ ਮੁਲਾਇਮ ਮਿਲਦਾ ਹੈ ਕਿ ਤੁਸੀਂ ਸਿਰਫ ਦੋ ਉਂਗਲਾਂ ਨਾਲ ਛੋਹ ਕੇ ਇਸਨੂੰ ਹੱਡੀ ਨਾਲੋਂ ਅਲਗ ਕਰ ਸਕਦੇ ਹੋ। ਕਰੀ ਮੀਟ ਤੋਂ ਇਲਾਵਾ ਸਾਡੇ ਕੋਲ ਤੁਹਾਨੂੰ ਮਟਨ ਰੜ੍ਹਿਆ (ਕੀਮਾ ਗ੍ਰੇਵੀ ਦੇ ਨਾਲ), ਮਟਨ ਰੋਗਨ ਜੋਸ਼, ਮਟਨ ਮਸਾਲਾ, ਮਟਨ ਸ਼ੇਜਵਾਨ ਆਦਿ ਦੇ ਵਿਕਲਪ ਵੀ ਮਿਲਣਗੇ। ਚਿਕਨ ਵੀ ਕਈ ਤਰ੍ਹਾਂ ਦਾ ਅਤੇ ਮੂੰਹ 'ਚ ਪਾਣੀ ਲਿਆਉਣ ਵਾਲਾ ਮਿਲੇਗਾ। ਮੁਰਗ ਤਰੀਵਾਲਾ ਤੋਂ ਇਲਾਵਾ ਅਸੀਂ ਇੱਥੇ ਬਟਰ ਚਿਕਨ, ਕੜ੍ਹਾਈ ਮੁਰਗ, ਮੁਰਗ ਦੋ ਪਿਆਜ ਅਤੇ ਪਟਿਆਲਾ ਮੁਰਗ ਆਦਿ ਵੀ ਪਰੋਸਦੇ ਹਾਂ।'
ਪੁਸ਼ਪ ਨੇ ਦੱਸਿਆ, 'ਮਿੱਟੀ ਦੇ ਭਾਂਡਿਆਂ 'ਚ ਭੋਜਨ ਪਕਾਉਣ ਅਤੇ ਖਾਣ ਦੀ ਪਰੰਪਰਾ ਨੂੰ ਮਸ਼ਹੂਰ ਕਰਨ ਦੇ ਲਈ ਅਸੀਂ ਕੁਝ ਬ੍ਰਾਂਡ ਨਿਊ ਡਿਸ਼ੇਜ ਵੀ ਲੈ ਕੇ ਆਏ ਹਾਂ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਭੋਜਨ ਤਿਆਰ ਕਰਨ ਦੇ ਪਾਰੰਪਰਿਕ ਤਰੀਕਿਆਂ ਨੂੰ ਫਿਰ ਤੋਂ ਜੀਵਿਤ ਕਰੀਏ, ਕਿਉਂਕਿ ਇਹ ਸਿਹਤ ਦੇ ਲਈ ਵਧੀਆ ਰਹੇਗਾ। ਸਾਡੇ ਇੱਥੇ ਕਈ ਤਰ੍ਹਾਂ ਦੀ ਬਿਰਯਾਨੀ ਮਿਲਦੀ ਹੈ, ਜਿਨ੍ਹਾਂ ਨੂੰ ਮਿੱਟੀ ਦੀ ਖਾਸ ਤਰ੍ਹਾਂ ਦੀ ਹਾਂਡੀ 'ਚ ਪਕਾਇਆ ਜਾਂਦਾ ਹੈ।'
ਹਾਂਡੀ ਸਟਾਈਲ ਦੀ ਜਿਸ ਜਿਸ ਵਰਾਇਟੀ ਦੀ ਬਿਰਯਾਨੀ ਅਸੀਂ ਪਕਾਉਂਦੇ ਅਤੇ ਪਰੋਸਦੇ ਹਾਂ ਉਹ ਹਨ ਹੈਦਰਾਬਾਦੀ ਬਿਰਯਾਨੀ, ਚਿਕਨ ਹੈਦਰਾਬਾਦੀ ਬਿਰਯਾਨੀ, ਮਟਨ ਹੈਦਰਾਬਾਦੀ ਬਿਰਯਾਨੀ, ਵੈਜ ਮੁਗਲਈ ਬਿਰਯਾਨੀ, ਚਿਕਨ ਮੁਗਲਈ ਬਿਰਯਾਨੀ, ਮਟਨ ਮੁਗਲਈ ਬਿਰਯਾਨੀ ਅਤੇ ਵੈਜ ਕਸ਼ਮੀਰੀ ਬਿਰਯਾਨੀ ਆਦਿ। ਕਬਾਬ ਵੀ ਕਈ ਤਰ੍ਹਾਂ ਦੇ ਹਨ। ਇੱਥੇ ਦੇ ਗਲਾਫਾਸੀ ਸੀਖ ਕਬਾਬ ਅਤੇ ਬੰਜਾਰਾ ਕਬਾਬ ਦਾ ਤਾਂ ਕਹਿਣਾ ਹੀ ਕੀ।
ਪੂਰਨ ਸਿੰਘ ਦਾ ਢਾਬਾ 'ਤੇ ਅਜਿਹਾ ਨਹੀਂ ਕਿ ਸਿਰਫ ਨਾਨ ਵੈਜ ਹੀ ਮਿਲਦਾ ਹੈ। ਕਈ ਵੈਜ ਡਿਸ਼ੇਜ ਵੀ ਬਹੁਤ ਮਸ਼ਹੂਰ ਹਨ, ਜਿਵੇਂ ਕਿ ਸੋਯਾ ਮਸਾਲਾ ਚਾਪ, ਸੋਯਾ ਕੀਮਾ ਦੀ ਵੱਡੀ ਮੰਗ ਹੈ। ਇੱਥੋਂ ਦੀ ਦਾਲ ਫ੍ਰਾਈ ਬਹੁਤ ਪਸੰਦ ਕੀਤੀ ਜਾਂਦੀ ਹੈ। ਵੈਜ ਸੀਖ ਕਬਾਬ, ਵੈਜ ਕਾਕੋਰੀ ਕਬਾਬ ਵੀ ਸਟਾਰਟਰ ਦੇ ਤੌਰ 'ਤੇ ਪਸੰਦ ਕੀਤੇ ਜਾਂਦੇ ਹਨ।
ਸਭ ਨਾਲੋਂ ਵਧੀਆ ਗੱਲ ਇਹ ਹੈ ਕਿ ਇਹ ਢਾਬਾ ਜੇਬ 'ਤੇ ਭਾਰੀ ਨਹੀਂ ਪੈਂਦਾ। ਦੋ ਲੋਕਾਂ ਦਾ ਭੋਜਨ ਲਗਭਗ 500 ਰੁਪਏ ਦਾ ਪੈਂਦਾ ਹੈ, ਜਿਸ 'ਚ ਇੱਕ ਨਾਨ ਵੈਜ, ਵੈਜੀਟੇਰੀਅਨ ਅਤੇ ਇੱਕ ਸਵੀਟ ਡਿਸ਼ ਸ਼ਾਮਿਲ ਹੋ ਸਕਦੀ ਹੈ। ਇੱਥੋਂ ਦਾ ਗਾਜਰ ਦਾ ਹਲਵਾ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ।