ਨਵੀਂ ਦਿੱਲੀ, 13 ਫਰਵਰੀ, 2017 : ਹਿੰਦੋਸਤਾਨ ਮੋਟਰਸ ਨੇ ਆਪਣਾ ਅੰਬੈਸਡਰ ਕਾਰ ਬਰਾਂਡ ਵੇਚ ਦਿੱਤਾ ਹੈ। ਕੰਪਨੀ ਨੇ ਅੰਬੈਸਡਰ ਬਰਾਂਡ ਫਰੈਂਚ ਕਾਰ ਕੰਪਨੀ ਪਿਊਜੋਟ (Peugeot SA Group) ਨਾਲ ਸੌਦਾ ਕੀਤਾ ਹੈ। ਸੀਕੇ ਬਿੜਲਾ ਗਰੁੱਪ ਦੀ ਕੰਪਨੀ ਹਿੰਦੋਸਤਾਨ ਮੋਟਰਸ ਨੇ ਇਹ ਬਰਾਂਡ 80 ਕਰੋੜ ਰੁਪਏ ‘ਚ ਵੇਚਿਆ ਹੈ। ਇਸ ਕਾਰ ਦਾ ਭਾਰਤ ‘ਚ ਉਤਪਾਦਨ ਸਾਲ 1958 ਤੋਂ 2014 ਤੱਕ ਕੀਤਾ ਗਿਆ। ਇਸ ਦੌਰਾਨ ਇਸ ਕਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਆਦਮੀ ਤੱਕ ਨੇ ਵਰਤਿਆ। ਭਾਰਤੀ ਅੰਬੈਸਡਰ ਕਾਰ ਨੂੰ ਬੇਹੱਦ ਪਸੰਦ ਕੀਤਾ ਗਿਆ।
ਸੀਕੇ ਬਿੜਲਾ ਗਰੁਪ ਨੇ ਕਿਹਾ ਹੈ ਕਿ, ਅਸੀਂ ਪਿਊਜੋਟ ਐੱਸ. ਏ ਗਰੁਪ ਦੇ ਨਾਲ ਆਪਣੇ ਬਰਾਂਡ ਅਤੇ ਟਰੇਡਮਾਰਕ ਅੰਬੈਸਡਰ ਨੂੰ ਵੇਚਣ ਦਾ ਸੌਦਾ ਕੀਤਾ ਹੈ। ਅੰਬੈਸਡਰ ਇਕ ਲੋਕਪ੍ਰਿਅ ਬਰਾਂਡ ਹੈ ਅਤੇ ਅਸੀਂ ਇਸ ਨੂੰ ਵੇਚਣ ਲਈ ਪਹਿਲਾਂ ਤੋਂ ਹੀ ਇਕ ਠੀਕ ਖਰੀਦਦਾਰ ਦੀ ਤਲਾਸ਼ ਸੀ। ਇਸ ਸੌਦੇ ਦੇ ਬਾਅਦ ਅਸੀ ਕਰਮਚਾਰੀਆਂ ਡਿਊਜ ਅਤੇ ਹੋਰ ਬਕਾਏ ਅਦਾ ਕਰ ਦਿਆਂਗੇ। 1980 ਦੇ ਦਸ਼ਕ ‘ਚ ਹਰ ਸਾਲ 24,000 ਅੰਬੈਸਡਰ ਕਾਰ ਦੀ ਵਿੱਕਰੀ ਹੁੰਦੀ ਸੀ। ਪਰ ਬਾਅਦ ‘ਚ ਘਟਦੇ ਘਟਦੇ ਸਾਲ 2013-14 ‘ਚ ਇਹ ਗਿਣਤੀ ਸਿਰਫ 2,500 ਯੂਨਿਟ ਰਹਿ ਗਈਆਂ। ਇਸ ਤੋਂ ਬਾਅਦ 24 ਮਈ, 2014 ਨੂੰ ਹਿੰਦੋਸਤਾਨ ਮੋਟਰਸ ਨੇ ਕਾਰਾਂ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਸੀ।