ਚੰਡੀਗੜ੍ਹ, 9 ਫਰਵਰੀ, 2017 : ਆਈਨਿਫਡ ਚੰਡੀਗੜ੍ਹ ਦੀ ਨੇਹਾ ਅਰੋੜਾ ਨੂੰ ਲੰਡਨ ਫੈਸ਼ਨ ਵੀਕ ਵਿੱਚ ਆਪਣੀ ਕਲੈਕਸ਼ਨ ਨੂੰ ਸ਼ੋਅਕੇਸ ਕਰਨ ਦੇ ਲਈ ਚੁਣਿਆ ਗਿਆ ਹੈ। ਉਸਦੀ ਕਲੈਕਸ਼ਨ ਮਧੂਬਨੀ ਪੇਟਿੰਗਸ ਤੋਂ ਪ੍ਰੇਰਿਤ ਹਨ ਅਤੇ ਉਸ ਨੂੰ ਲੰਡਨ ਵਿੱਚ ਬੀਤੇ ਸਾਲ ਦਸੰਬਰ ਦੇ ਅਖੀਰਲੇ ਹਫਤੇ ਵਿੱਚ ਜਿਊਰੀ ਨੇ ਆਪਣੀ ਮੀਟਿੰਗ ਦੇ ਦੌਰਾਨ ਚੁਣਿਆ ਸੀ।
ਨੇਹਾ ਦੀ ਉਪਲੱਧਬੀ ਆਈਨਿਫਡ ਚੰਡੀਗੜ੍ਹ ਦੀ ਡਿਜ਼ਾਇਨਰ ਜਤਿਨ ਕੰਵਰ ਦੀ ਸਫਲਤਾ ਤੋਂ ਬਾਅਦ ਬਹੁਤ ਤੇਜੀ ਨਾਲ ਸਾਹਮਣੇ ਆਈ ਹੈ। ਜਤਿਨ ਕੰਵਰ, ਹਿਮਾਚਲ ਪ੍ਰਦੇਸ਼ ਤੋਂ ਹੈ ਅਤੇ ਉਸ ਨੇ ਸਤੰਬਰ 2016 ਵਿੱਚ ਲੰਡਨ ਫੈਸ਼ਨ ਵੀਕ ਦੇ ਦੌਰਾਨ ਫੈਸ਼ਨ ਸਕਾਊਟ ਵਿੱਚ ਆਪਣੀ ਕਲੈਕਸ਼ਨ ਨੂੰ ਪੇਸ਼ ਕਰਨ ਦੇ ਨਾਲ ਹੀ ਅਜਿਹਾ ਕਰਨ ਵਾਲੀ ਚੰਡੀਗੜ੍ਹ ਦੀ ਪਹਿਲੀ ਡਿਜ਼ਾਇਨਰ ਬਣ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਸੀ।
ਜਤਿਨ ਦੀ ਕਲੈਕਸ਼ਨ ਨੇ ਬ੍ਰਿਟਿਸ਼ ਫੈਸ਼ਨ ਜਗਤ ਵਿੱਚ ਬਹੁਤ ਚਰਚਾ ਬਟੋਰੀ ਅਤੇ ਉਸਦੇ ਡਿਜ਼ਾਇਨਸ ਨੂੰ ਬ੍ਰਿਟਿਸ਼ ਵੋਗ, ਡੇਲੀ ਮੇਲ, ਫ੍ਰੰਪਹ ਟੂ ਫੰਕੀ, ਦ ਅਪਕਮਿੰਗ, ਰੇਡਿਫ.ਕਾਮ, 55 ਫੈਕਟਰੀ ਅਤੇ ਕਈਂ ਹੋਰ ਪ੍ਰਸਿੱਧ ਪ੍ਰਕਾਸ਼ਨਾਂ ਆਦਿ ਵਿੱਚ ਬਹੁਤ ਪ੍ਰਮੁੱਖਤਾ ਨਾਲ ਪ੍ਰਕਾਸਿਤ ਹੋਏ। ਇਸ ਤਰ੍ਹਾਂ ਨਾਲ ਚੰਡੀਗੜ੍ਹ ਵੀ ਇੰਟਰਨੈਸ਼ਨਲ ਫੈਸ਼ਨ ਸਰਕਿਟ ਵਿੱਚ ਜਗ੍ਹਾਂ ਬਨਾਉਣ ਵਿੱਚ ਸਫਲ ਰਿਹਾ। ਸਟੂਡੈਂਟ ਡਿਜ਼ਾਇਨ ਜਤਿਨ ਕੰਵਰ ਨੂੰ ਬੀਤੇ ਦਿਨਾਂ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇ ਪ੍ਰੋਗਰਾਮ ਵਿੱਚ ਕੇਂਦਰੀ ਕੌਸ਼ਲ ਵਿਕਾਸ ਮੰਤਰੀ ਰਾਜੀਵ ਪ੍ਰਾਪਤ ਰੁਡੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਹੈ।
ਹੁਣ ਨੇਹਾ ਅਰੋੜਾ ਵੀ ਹਿਮਾਚਲ ਪ੍ਰਦੇਸ਼ ਦੀ ਹੀ ਦੂਜੀ ਨਿਵਾਸੀ ਹੈ, ਜੋ ਕਿ ਪਾਲਮਪੁਰ ਵਰਗੇ ਇੱਕ ਛੋਟੇ ਜਿਹੇ ਕਸਬੇ ਵਿੱਚ ਜਨਮੀ ਹੈ ਅਤੇ ਉਸ ਨੇ ਆਈਨਿਫਡ ਚੰਡੀਗੜ੍ਹ ਵਿੱਚ ਪੜ੍ਹਾਈ ਪੂਰੀ ਕੀਤੀ ਅਤੇ ਹੁਣ ਆਈਨਿਫਡ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਲੰਡਨ ਫੈਸ਼ਨ ਵੀਕ ਦੇ ਦੌਰਾਨ ਫੈਸ਼ਨ ਸਕਾਊਟ ਉਤੇ ਆਪਣੇ ਕਲੈਕਸ਼ਨ ਨੂੰ ਪੇਸ਼ ਕਰਨ ਦੀ ਜੇਤੂ ਬਣੀ ਹੈ।
ਨੇਹਾ ਦੀ ਕਲੈਕਸ਼ਨ ''ਐਨ ਏਜਲੇਸ ਐਕਸਪ੍ਰੈਸ਼ਨ'' ਇੱਕ ਯਤਨ ਹੈ ਜਿਸ ਵਿੱਚ ਉਸ ਨੇ ਮਧੂਬਨੀ ਪੇਟਿੰਗਸ ਨੂੰ ਆਪਣੇ ਅੰਦਾਜ਼ ਵਿੱਚ ਬਦਲਦੇ ਹੋਏ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ ਅਤੇ ਅਤੀਤ ਅਤੇ ਵਰਤਮਾਨ ਦੇ ਵਿਚਕਾਰ ਇੱਕ ਬੇਹੱਦ ਖੂਬਸੂਰਤ ਫਿਊਜਨ ਨੂੰ ਤਿਆਰ ਕੀਤਾ ਹੈ।
ਇਸ ਵਿੱਚ ਮੁੱਖ ਪ੍ਰਭਾਵ ਨੂੰ 'ਟ੍ਰੀ ਆਫ ਲਾਇਫ' ਤੋਂ ਲਿਆ ਗਿਆ ਹੈ। ਉਸ ਨੇ ਇਨ੍ਹਾਂ ਯੁੱਗਾਂ ਵਿੱਚ ਆ ਰਹੇ ਪਰਿਵਰਤਨ ਨੂੰ ਆਪਣੇ ਡਿਜ਼ਾਇਨਸ ਵਿੱਚ ਪੇਸ਼ ਕਰਦੇ ਹੋਏ ਅੱਜ ਦੇ ਵਰਤਮਾਨ ਅਤੇ ਅਤੀਤ ਦੇ ਫਰਕ ਨੂੰ ਭਰਨ ਦਾ ਯਤਨ ਕੀਤਾ ਹੈ। ਉਸਦੀ ਕਲੈਕਸ਼ਨ ਸ਼ਾਹੀ ਅਤੇ ਸ਼ਾਨਦਾਰ ਸਿਲਟਸ ਦਾ ਸਾਰ ਪੇਸ਼ ਕਰਦੀ ਹੈ। ਬੇਹੱਦ ਸ਼ਾਨਦਾਰ ਕੱਪੜਿਆ ਜਿਵੇਂ ਕਿ ਸਿਲਕ ਅਤੇ ਇਸਦੇ ਲਗਜ਼ਰੀ ਵੇਰਇੰਟਸ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਸ਼ਾਹੀ ਰੰਗਾਂ ਦੇ ਨਾਲ ਕਲੈਕਸ਼ਨ ਵਿੱਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਯੈਲੂ ਓਚਰੇ, ਪ੍ਰਸ਼ੀਅਨ ਬਲੂ, ਐਮਰਲਡ ਗਰੀਨ, ਮੈਰੂਨ, ਸ਼ੇਡਸ ਆਫ ਗ੍ਰੇ ਸ਼ਾਮਿਲ ਹਨ। ਬਲਾਕ ਪ੍ਰਿਟਿੰਗ ਦੀ ਸਦੀਆਂ ਪੁਰਾਣੀ ਤਕਨੀਕਾਂ ਦੇ ਨਾਲ ਉਨ੍ਹਾਂ ਨੂੰ ਗੋਲਡਨ ਰੰਗਾਂ ਵਿੱਚ ਹੱਥਾਂ ਨਾਲ ਤਿਆਰ ਕੀਤੇ ਗਏ ਬਲਾਕਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਨੋਖੇ ਭਾਰਤੀ 'ਜਰੀ ਦੀ ਕਢਾਈ' (ਤਿੱਲਾ ਅਤੇ ਪਿੱਤਾ ਵਰਕ) ਦਾ ਵੀ ਖੂਬਸੂਰਤ ਇਸਤੇਮਾਲ ਕੀਤਾ ਗਿਆ ਹੈ, ਉਸ ਨਾਲ ਇਹ ਪੂਰੀ ਗਾਰਮੇਂਟ ਕਲੈਕਸ਼ਨ ਹੋਰ ਵੀ ਖਾਸ਼ ਹੋ ਗਈ ਹੈ।
ਲੰਡਨ ਫੈਸ਼ਨ ਵੀਕ ਦੇ ਦੌਰਾਨ ਫੈਸ਼ਨ ਸਕਾਊਟ ਵਿੱਚ ਆਪਣੇ ਆਉਣ ਵਾਲੇ ਸ਼ੋਅ ਦੇ ਲਈ ਨੇਹਾ ਅਰੋੜਾ ਨੂੰ ਉਨ੍ਹਾਂ ਦੇ ਨਾਲ ਹੀ ਡਿਜ਼ਾਇਨਰਸ ਨੇ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਲਿਖੇ ਖਾਸ਼ ਸੁਭਕਾਮਨਾਵਾਂ ਦੇ ਸੁਨੇਹੇ ਦਿੱਤੇ ਅਤੇ ਉਨ੍ਹਾਂ ਦੇ ਨਾਲ ਹੀ ਇੱਕ ਗੁਡ ਲੱਕ ਕੇਕ ਵੀ ਦਿੱਤਾ।
ਰਿਤੂ ਕੋਛੜ, ਡਾਇਰੈਕਟਰ ਆਈਨਿਫਡਨੇ ਕਿਹਾ ਕਿ, ''ਆਈਨਿਫਡ ਚੰਡੀਗੜ੍ਹ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਆਈਨਿਫਡ ਚੰਡੀਗੜ੍ਹ ਦੇ ਸਟੂਡੇਂਟ ਡਿਜ਼ਾਇਨਰਸ ਆਪਣੇ ਐਕਸਕਲੂਸਿਵ ਡਿਜ਼ਾਇਨ ਕਲੈਕਸ਼ਨ ਨੂੰ ਲਗਾਤਾਰ ਦੂਜੇ ਸਾਲ ਲੰਡਨ ਫੈਸ਼ਨ ਵੀਕ ਵਿੱਚ ਪੇਸ਼ ਕਰਨ ਜਾ ਰਹੇ ਹਨ। ਲੰਡਨ ਫੈਸ਼ਨ ਵੀਕ ਵਿੱਚ ਬੇਹੱਦ ਪ੍ਰਸਿੱਧ ਫੈਸ਼ਨ ਸਕਾਊਟ ਉਤੇ ਦੁਨੀਆ ਭਰ ਦੇ ਪ੍ਰਸਿੱਧ ਇੰਟਰਨੈਸ਼ਨਲ ਡਿਜ਼ਾਇਨਰਸ ਦੇ ਨਾਲ ਆਪਣੀ ਕਲੈਕਸ਼ਨ ਨੂੰ ਪੇਸ਼ ਕਰਨਗੇ।''
ਪ੍ਰਿਯੰਕਾ ਖੋਸ਼ਲਾ, ਸੈਲੀਬਰੀਟੀ ਡਿਜ਼ਾਇਨਰ, ਆਈਨਿਫਡ ਡਾਇਰੈਕਟਰਅਤੇ ਲੰਡਨ ਫੈਸ਼ਨ ਵੀਕ ਵਿੱਚ ਫੈਸ਼ਨ ਸਕਾਊਟ ਵਿੱਚ ਆਪਣੇ ਕਲੈਕਸ਼ੰਨਸ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਟੂਡੈਂਟਸ ਦੀ ਮੇਂਟਰ ਨੇ ਕਿਹਾ ਕਿ ''ਇਨ੍ਹਾਂ ਸਟੂਡੈਂਟਸ ਨੇ ਭਾਰਤੀ ਕਲਾ ਅਤੇ ਸੱਭਿਆਚਾਰ ਉਤੇ ਬਹੁਤ ਖੂਬਸੂਰਤ ਅਤੇ ਮਿਹਨਤ ਦੇ ਨਾਲ ਕੰਮ ਕੀਤਾ ਹੈ ਅਤੇ ਨਵੇਂ ਕਾਨਸੈਪਟ ਨੂੰ ਪੇਸ਼ ਕਰਦੇ ਹੋਏ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਨੂੰ ਵੇਸਟਰਨ ਏਸਥੇਟਿਕਸ ਵਿੱਚ ਸ਼ਾਮਿਲ ਕਰ ਦਿੱਤਾ ਹੈ।''
ਪ੍ਰਿਯੰਕਾ ਖੋਸ਼ਲਾ, ਸੈਲੀਬਰੀਟੀ ਡਿਜ਼ਾਇਨਰ ਅਤੇ ਸ੍ਰੀ ਜੋਸੇਫ ਟੋਰੋਨਕਾ, ਆਈਨਿਫਡ ਲੰਡਨ, ਦੋਨੋਂ ਮੇਂਟਰਸ ਅਤੇ ਲੰਡਨ ਤੋਂ ਜਿਊਰੀ ਮੈਂਬਰਾਂ ਨੇ 11 ਜੇਤੂਆਂ ਨੂੰ ਚੁਣਿਆ ਜੋ ਕਿ 5 ਗਾਰਮੇਂਟਸ ਦੇ ਕੈਪਸੂਨ ਕਲੈਕਸ਼ਨ ਨੁੂੰ ਪੇਸ਼ ਕਰਨਗੇ ਅਤੇ 9 ਰਨਰਸ ਅਪ ਨੂੰ ਵੀ ਚੁਣਿਆ ਗਿਆ ਹੈ ਅਤੇ ਲੰਡਨ ਫੈਸ਼ਨ ਵੀਕ ਦੇ ਦੌਰਾਨ ਫੈਸ਼ਨ ਸਕਾਊਟ ਉਤੇ ਆਈਨਿਫਡ ਸ਼ੋਅ ਵਿੱਚ 3 ਗਾਰਮੇਂਟਸ ਦਾ ਕੈਪਸੂਲ ਕਲੈਕਸੰਨਸ ਨੂੰ ਪੇਸ਼ ਕਰਨਗੇ।
ਦੁਨੀਆ ਭਰ ਤੋਂ ਆਈੇ 20,000 ਸਟੂਡੇਂਟਸ ਦੀ ਐਂਟਰੀਜ ਵਿੱਚੋਂ 500 ਐਂਟਰੀਜ ਨੂੰ ਚੁਣਿਆ ਗਿਆ ਅਤੇ ਅਖੀਰ ਵਿੱਚ 11 ਜੇਤੂਆਂ ਨੂੰ ਚੁਣਿਆ ਗਿਆ ਜਿਨ੍ਹਾ ਵਿੱਚ 2 ਆਈਨਿਫਡ ਐਲਯੂਮਨੀ ਅਤੇ 9 ਆਈਨਿਫਡ ਸਟੂਡੇਂਟ ਡਿਜ਼ਾਇਨਰਸ ਸ਼ਾਮਿਲ ਹਨ। 9 ਸਟੂਡੇਂਟਸ ਡਿਜ਼ਾਇਨਰਸ ਜੋ ਕਿ ਰਨਰਸ ਅਪ ਰਹੇ, ਉਨ੍ਹਾਂ ਨੂੰ ਆਪਣੇ ਕਲੈਕਸੰਨਸ ਨੂੰ ਬੇਹੱਦ ਪ੍ਰਸਿੱਧ ਲੰਡਨ ਫੈਸ਼ਨ ਵੀਕ ਵਿੱਚ ਫੈਸ਼ਨ ਸਕਾਊਟ ਉਤੇ 18 ਫਰਵਰੀ ਨੂੰ ਆਪਣੀ ਕਲੈਕਸੰਨਸ ਦਿਖਾਉਣ ਦਾ ਮੌਕਾ ਮਿਲੇਗਾ। ਲੰਡਨ, ਜੋ ਕਿ ਵਿਸ਼ਵ ਦੀ ਇੱਕ ਮੁੱਖ ਫੈਸ਼ਨ ਰਾਜਧਾਨੀ ਹੈ ਅਤੇ ਇਸ ਆਯੋਜਨ ਨੂੰ ਮੇਅਰ ਆਫ ਲੰਡਨ ਤੋਂ ਵੀ ਸਮਰਥਨ ਪ੍ਰਾਪਤ ਹੈ।
ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ:
ਅਮਿਤ ਰੋਆਏ, 9501101071
ਦੀਪਨਜੀਤ ਸਿੰਘ, 9988899831