ਨਵੀਂ ਦਿੱਲੀ, 4 ਜਨਵਰੀ, 2017 : ਦੇਸ਼ ਦੀ ਸਭ ਤੋਂ ਵੱਡੀ ਜਨਤਕ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਪੇਟੀ.ਐੱਮ. ਮੋਬੀਕਵਿੱਕ, ਏਅਰਟੈੱਲ ਮਨੀ ਸਮੇਤ ਸਾਰੇ ਈ-ਵਾਲੈੱਟਸ ਨੂੰ ਬਲਾਕ ਕਰ ਦਿੱਤਾ ਹੈ। ਹੁਣ ਐੱਸ.ਬੀ.ਆਈ। ਦੀ ਨੈੱਟ ਬੈਂਕਿੰਗ ਤੋਂ ਇਨ੍ਹਾਂ ਵਾਲੈੱਟਸ 'ਚ ਰਕਮ ਟਰਾਂਸਫਰ ਨਹੀਂ ਕੀਤੀ ਜਾ ਸਕੇਗੀ। ਬੈਂਕ ਨੇ ਇਸ ਫੈਸਲੇ ਨੂੰ ਲੈ ਕੇ ਆਰ.ਬੀ.ਆਈ. ਨੂੰ ਦਿੱਤੀ ਗਈ ਸਫ਼ਾਈ 'ਚ ਸੁਰੱਖਿਆ ਅਤੇ ਕਾਰੋਬਾਰੀ ਹਿੱਤ ਦਾ ਹਵਾਲਾ ਦਿੱਤਾ ਹੈ। 'ਸੀ.ਐੱਨ.ਬੀ.ਸੀ. ਨੇ ਈ-ਵਾਲੈੱਟਸ ਨੂੰ ਬਲਾਕ ਕਰਨ 'ਤੇ ਬੈਂਕ ਤੋਂ ਜਵਾਬ ਮੰਗਿਆ ਸੀ। ਪੇਟੀ.ਐੱਮ. ਨੂੰ ਬਲਾਕ ਕੀਤੇ ਜਾਣ 'ਤੇ ਐੱਸ.ਬੀ.ਆਈ. ਨੇ ਕਿਹਾ ਕਿ ਸੁਰੱਖਿਆ ਦੇ ਉਲੰਘਣ ਦੇ ਚੱਲਦੇ ਅਜਿਹਾ ਹੋਇਆ ਹੈ। ਬੈਂਕ ਮੁਤਾਬਕ ਕਈ ਗ੍ਰਾਹਕ ਫਿਸ਼ਇੰਗ ਦੇ ਸ਼ਿਕਾਰ ਹੋਏ ਸੀ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਬੈਂਕ ਨੇ ਕਿਹਾ ਕਿ ਪੇਟੀ.ਐੱਮ. 'ਤੇ ਇਹ ਰੋਕ ਅਸਥਾਈ ਹੈ ਅਤੇ ਸੁਰੱਖਿਆ ਮਿਆਰਾਂ ਦੀ ਸਮੀਖਿਆ ਤੋਂ ਬਾਅਦ ਇਸ 'ਤੇ ਰੋਕ ਹਟਾਉਣ 'ਤੇ ਵਿਚਾਰ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਪੇਟੀ.ਐੱਮ. ਦੇ ਪਲੇਟਫਾਰਮ 'ਤੇ ਸੁਰੱਖਿਆ ਦੇ ਉਲੰਘਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਇਨ੍ਹਾਂ ਈ-ਵਾਲੈੱਟ ਨੂੰ ਬਲਾਕ ਕਰਨ ਕਾਰਨ ਮੁਕਾਬਲੇਬਾਜ਼ੀ ਵੀ ਸੀ। ਬੈਂਕ ਖੁਦ ਆਪਣੇ ਐੱਪ 'ਐੱਸ.ਬੀ.ਆਈ. ਬਾਡੀ' ਨੂੰ ਪ੍ਰਮੋਟ ਕਰਨਾ ਚਾਹੁੰਦਾ ਹੈ। ਐੱਸ.ਬੀ.ਆਈ. ਆਪਣੇ ਗ੍ਰਾਹਕਾਂ ਨੂੰ ਦੂਜੇ ਈ-ਵਾਲੈੱਟ 'ਤੇ ਟਰਾਂਸਫਰ ਨਹੀਂ ਕਰਨਾ ਚਾਹੁੰਦਾ। ਇਸ ਖ਼ਬਰ 'ਤੇ ਫਿਲਹਾਲ ਪੇਟੀ.ਐੱਮ. ਅਤੇ ਏਅਰਟੈੱਲ ਮਨੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੇਗੀ।